ਬੋਰਡ ਪ੍ਰੀਖਿਆ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਵਟਸਐਪ ''ਤੇ ਲੀਕ ਹੋਇਆ ਪ੍ਰਸ਼ਨ ਪੱਤਰ

02/18/2020 11:15:51 PM

ਕੋਲਕਾਤਾ — ਪੱਛਮੀ ਬੰਗਾਲ 'ਚ ਸੋਮਵਾਰ ਨੂੰ 10ਵੀਂ ਜਮਾਤ ਦੀ ਪਹਿਲੀ ਭਾਸ਼ਾ (ਬੰਗਾਲੀ) ਦੀ ਪ੍ਰੀਖਿਆ ਸ਼ੁਰੂ ਹੋਣ ਦੇ ਕੁਝ ਹੀ ਦੇਰ ਬਾਅਦ ਪ੍ਰਸ਼ਨ ਪੱਤਰ ਦੀ ਕਥਿਤ ਫੋਟੋਕਾਪੀ ਵਟਸਐਪ 'ਤੇ ਲੀਕ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੀ ਕੋਈ ਖਬਰ ਨਹੀਂ ਹੈ।
ਸੂਬੇ ਦੇ 2839 ਕੇਂਦਰਾਂ 'ਤੇ 12 ਵਜੇ ਪ੍ਰੀਖਿਆ ਸ਼ੁਰੂ ਹੋਣ ਦੇ ਕੁਝ ਹੀ ਦੇਰ ਬਾਅਦ ਇਹ ਫੋਟੋ ਕਾਪੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਇਸ 'ਤੇ ਪੱਛਮੀ ਬੰਗਾਲ ਸੈਕੰਡਰੀ ਸਿੱਖਿਆ ਬੋਰਡ ਦੇ ਪ੍ਰਧਾਨ ਕਲਿਆਣਮ ਗਾਂਗੁਲੀ ਨੇ ਕਿਹਾ, 'ਸਾਜੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਮੇਰੀ ਜਾਣਕਾਰੀ 'ਚ ਪਹਿਲੇ ਦਿਨ ਸਾਰੇ ਕੇਂਦਰਾਂ 'ਤੇ ਪ੍ਰੀਖਿਆ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ।'

ਲੀਕ ਤਸਵੀਰ ਦੀ ਹੋਵੇਗੀ ਜਾਂਚ
ਉਨ੍ਹਾਂ ਕਿਹਾ, 'ਅਸੀਂ ਮੀਡੀਆ ਅਤੇ ਸਾਰੇ ਸਬੰਧਿਤ ਵਿਅਕਤੀਆਂ ਤੋਂ ਪ੍ਰਸ਼ਨ ਪੱਤਰ ਦੀ ਫੋਟੋਕਾਪੀ ਬੋਰਡ ਨਾਲ ਸਾਂਝਾ ਕਰਨ ਦੀ ਅਪੀਲ ਕਰਾਂਗੇ ਤਾਂ ਕਿ ਅਸੀਂ ਉਸ ਦਾ ਮਿਲਾਨ ਕਰ ਸਕੀਏ ਅਤੇ ਪ੍ਰੀਖਿਆ ਦੀ ਨਿਰੱਪਖਤਾ ਯਕੀਨੀ ਕਰ ਸਕੀਏ ਕਿਉਂਕਿ ਲੱਖਾਂ ਬੱਚੇ ਪ੍ਰੀਖਿਆ ਦੇ ਰਹੇ ਹਨ।' ਬੋਰਡ ਨੇ ਪ੍ਰੀਖਿਆ ਦੌਰਾਨ ਦੁਰਵਿਵਹਾਰ ਨੂੰ ਰੋਕਣ ਲਈ ਸੂਬੇ ਦੇ 42 ਬਲਾਕਾਂ ਦੇ ਕਈ ਪ੍ਰੀਖਿਆ ਕੇਂਦਰਾਂ ਨੇੜੇ ਇੰਟਰਨੈੱਟ ਸੇਵਾ ਮੁਅੱਤਲ ਕਰਨ ਦੀ ਸ਼ਿਫਾਰਿਸ਼ ਕੀਤੀ ਸੀ।


Inder Prajapati

Content Editor

Related News