ਚੱਲਦੀ ਕ੍ਰਿਕਟ ਲੀਗ ''ਚੋਂ ਭੱਜ ਗਏ Sponser ! ਹੋਟਲਾਂ ''ਚ ਫਸੇ ਕ੍ਰਿਸ ਗੇਲ ਸਣੇ ਕਈ ਧਾਕੜ

Tuesday, Nov 04, 2025 - 10:32 AM (IST)

ਚੱਲਦੀ ਕ੍ਰਿਕਟ ਲੀਗ ''ਚੋਂ ਭੱਜ ਗਏ Sponser ! ਹੋਟਲਾਂ ''ਚ ਫਸੇ ਕ੍ਰਿਸ ਗੇਲ ਸਣੇ ਕਈ ਧਾਕੜ

ਨੈਸ਼ਨਲ ਡੈਸਕ- ਕਸ਼ਮੀਰ ਤੋਂ ਨਵਾਂ ਕ੍ਰਿਕਟ ਟੈਲੇਂਟ ਲੱਭਣ ਲਈ ਇਕ ਵੱਡੀ ਪ੍ਰਤੀਯੋਗਿਤਾ ਦੇ ਤੌਰ ’ਤੇ ਪੇਸ਼ ਕੀਤੀ ਗਈ ਇੰਡੀਅਨ ਹੈਵਨ ਪ੍ਰੀਮੀਅਰ ਲੀਗ (ਆਈ.ਐੱਚ.ਪੀ.ਐੱਲ.) ਇਕ ਘਪਲਾ ਸਾਬਿਤ ਹੋਈ ਕਿਉਂਕਿ ਇਸ ਦੇ ਆਯੋਜਕ ਭੱਜ ਗਏ ਹਨ, ਜਿਸ ਨਾਲ ਕ੍ਰਿਸ ਗੇਲ ਵਰਗੇ ਕਈ ਸਾਬਕਾ ਅੰਤਰਰਾਸ਼ਟਰੀ ਸਟਾਰ ਖਿਡਾਰੀ ਬਿੱਲਾਂ ਦਾ ਭੁਗਤਾਨ ਨਾਲ ਹੋਣ ਕਾਰਨ ਇਥੇ ਇਕ ਹੋਟਲ ’ਚ ਫਸ ਗਏ ਹਨ।

ਅਕਤੂਬਰ ਦੇ ਆਖਰੀ ਹਫਤੇ ’ਚ ਬੜੇ ਧੂਮਧਾਮ ਨਾਲ ਸ਼ੁਰੂ ਹੋਈ ਆਈ.ਐੱਚ.ਪੀ.ਐੱਲ. ਦਾ ਆਯੋਜਨ ਮੋਹਾਲੀ ਸਥਿਤ ਯੁਵਾ ਸੋਸਾਇਟੀ ਨੇ ਕੀਤਾ ਸੀ। ਗੋਲ, ਡੇਵੋਨ ਸਮਿੱਥ, ਜੇਸੀ ਰਾਈਡਰ ਅਤੇ ਸ਼ਾਕਿਬ ਅਲ ਹਸਨ ਵਰਗੇ ਸਾਬਕਾ ਕ੍ਰਿਕਟਰਾਂ ਦੇ ਵੱਡੇ-ਵੱਡੇ ਬਿੱਲਬੋਰਡ ਸ਼ਹਿਰ ’ਚ ਕਈ ਥਾਵਾਂ ’ਤੇ ਲਾਏ ਗਏ ਸਨ, ਜਿਨ੍ਹਾਂ ’ਚ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਮੈਗਾਸਟਾਰ ਸਥਾਨਕ ਖਿਡਾਰੀਆਂ ਨਾਲ ਇਸ ਲੀਗ ’ਚ ਖੇਡਣਗੇ, ਜੋ 8 ਨਵੰਬਰ ਨੂੰ ਖ਼ਤਮ ਹੋਣ ਵਾਲੀ ਸੀ।

ਜ਼ਿਆਦਾਤਰ ਮੈਚ ਬਖਸ਼ੀ ਸਟੇਡੀਅਮ ’ਚ ਖੇਡੇ ਗਏ ਅਤੇ ਬ੍ਰੇਕ ਦੌਰਾਨ ਲਾਊਡ ਸਪੀਕਰ ’ਤੇ ਸੰਗੀਤ ਵੱਜਦਾ ਰਹਿੰਦਾ ਸੀ। ਹਾਲਾਂਕਿ ਇਹ ਲੀਗ ਸ਼ਨੀਵਾਰ ਨੂੰ ਅਚਾਨਕ ਖਤਮ ਹੋ ਗਈ ਕਿਉਂਕਿ ਖਿਡਾਰੀਆਂ ਨੇ ਬਕਾਇਆ ਪੈਸੇ ਨਾ ਮਿਲਣ ਕਾਰਨ ਮੁਕਾਬਲਿਆਂ ਲਈ ਆਉਣ ਤੋਂ ਮਨ੍ਹਾ ਕਰ ਦਿੱਤਾ। ਆਯੋਜਕ ਗਾਇਬ ਹੋ ਗਏ, ਜਿਸ ਨਾਲ ਹੋਟਲ ਵਾਲਿਆਂ ਨੂੰ ਖਿਡਾਰੀਆਂ ਨੂੰ ਉਦੋਂ ਤੱਕ ਜਾਣ ਤੋਂ ਰੋਕਣਾ ਪਿਆ, ਜਦੋਂ ਤੱਕ ਉਨ੍ਹਾਂ ਦਾ ਬਕਾਇਆ ਭੁਗਤਾਨ ਨਾ ਹੋ ਜਾਂਦਾ।

ਗੇਲ ਉਨ੍ਹਾਂ ਕਈ ਖਿਡਾਰੀਆਂ ’ਚੋਂ ਇਕ ਸੀ, ਜਿਸ ਨੇ ਪਿਛਲੇ ਸਾਲ ਕਸ਼ਮੀਰ ’ਚ ਲੀਜ਼ੈਂਡਸ ਲੀਗ ਕ੍ਰਿਕਟ ਟੂਰਨਾਮੈਂਟ ’ਚ ਹਿੱਸਾ ਲਿਆ ਸੀ। ਇਹ ਪ੍ਰਤੀਯੋਗਿਤਾ ਵੀ ਆਈ.ਐੱਚ.ਪੀ.ਐੱਲ. ਦੀ ਤਰ੍ਹਾਂ ਨਿੱਜੀ ਪ੍ਰਤੀਯੋਗਿਤਾ ਸੀ ਪਰ ਇਸ ਨੇ ਸਟੇਡੀਅਮ ’ਚ ਭਾਰੀ ਭੀੜ ਖਿੱਚੀ ਸੀ ਕਿਉਂਕਿ ਸਥਾਨਕ ਲੋਕਾਂ ਨੂੰ ਲਗਭਗ 40 ਸਾਲ ’ਚ ਪਹਿਲੀ ਵਾਰ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਖੇਡਦੇ ਹੋਏ ਦੇਖਣ ਦਾ ਮੌਕਾ ਮਿਲਿਆ ਸੀ।

ਯੁਵਾ ਸੋਸਾਇਟੀ ਨੇ ਆਪਣੀ ਵੈੱਬਸਾਈਟ ’ਤੇ ਆਈ.ਐੱਚ.ਪੀ.ਐੱਲ. ਦਾ ਐਲਾਨ ਕਰਦੇ ਸਮੇਂ ਸਾਬਕਾ ਕ੍ਰਿਕਟਰਾਂ ਸੁਰਿੰਦਰ ਖੰਨਾ ਅਤੇ ਆਸ਼ੂ ਦਾਨੀ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਨ੍ਹਾਂ ਦੋਵਾਂ ਸੰਗਠਨ ਵਿਚ ਕੋਈ ਭੂਮਿਕਾ ਸੀ ਜਾਂ ਨਹੀਂ।

ਇਹ ਵੀ ਪੜ੍ਹੋ- ਅਮਰੀਕੀ ਪ੍ਰਸ਼ਾਸਨ ਨੇ ਹੋਰ ਸਖ਼ਤ ਕੀਤੇ ਨਿਯਮ ! ਪੰਜਾਬੀ-ਹਰਿਆਣਵੀ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ

ਪ੍ਰਤੀਯੋਗਿਤਾ ’ਚ ਸਾਨੂੰ ਕੋਈ ਭੁਗਤਾਨ ਨਹੀਂ ਮਿਲਿਆ : ਅੰਪਾਇਰ ਮੇਲਿਸਾ
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪ੍ਰਤੀਯੋਗਿਤਾ ’ਚ ਅੰਪਾਇਰ ਦੀ ਭੂਮਿਕਾ ਨਿਭਾ ਰਹੀ ਇੰਗਲੈਂਡ ਦੀ ਮੇਲਿਸਾ ਜੂਨੀਪਰ ਨੇ ਕਿਹਾ ਕਿ ਉਸ ਨੂੰ ਭੁਗਤਾਨ ਨਹੀਂ ਮਿਲਿਆ ਹੈ। ਉਸ ਨੇ ਦੱਸਿਆ ਕਿ ਹੋਟਲ ਸਟਾਫ ਨੇ ਉਸ ਨੂੰ ‘ਗਾਇਬ ਆਯੋਜਕਾਂ’ ਬਾਰੇ ਦੱਸਿਆ ਸੀ। ਪੁਲਸ ਹੋਟਲ ਗਈ ਪਰ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ ਕਿ ਪੁਲਸ ਨੇ ਕੋਈ ਕਾਰਵਾਈ ਸ਼ੁਰੂ ਕੀਤੀ ਹੈ ਜਾਂ ਨਹੀਂ।

ਸਟਾਰ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਆਈ.ਐੱਚ.ਪੀ.ਐੱਲ. ਵਿਚ ਭੀੜ ਇਕੱਠੀ ਨਾ ਹੋ ਸਕੀ
ਯੁਵਾ ਸੋਸਾਇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਸ਼ਾਇਦ ਲੀਜ਼ੈਂਡਸ ਲੀਗ ਦੀ ਸਫਲਤਾ ਤੋਂ ਕਾਫੀ ਪ੍ਰਭਾਵਿਤ ਹੋ ਕੇ ਕਸ਼ਮੀਰ ’ਚ ਆਈ.ਐੱਚ.ਪੀ.ਐੱਲ. ਆਯੋਜਿਤ ਕਰਨ ਲਈ ਪ੍ਰੇਰਿਤ ਹੋਇਆ ਹੋਵੇਗਾ। ਉਸ ਨੇ ਜੰਮੂ-ਕਸ਼ਮੀਰ ਖੇਡ ਪ੍ਰੀਸ਼ਦ ਦੇ ਬਖਸ਼ੀ ਸਟੇਡੀਅਮ ਨੂੰ ਬੁੱਕ ਕੀਤਾ ਅਤੇ ਮੈਚ ਦੀ ਮੇਜ਼ਬਾਨੀ ਦਾ ਕਿਰਾਇਆ ਪਹਿਲਾਂ ਹੀ ਦੇ ਦਿੱਤਾ। ਲੀਗ ਖੇਡਣ ਲਈ 8 ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ’ਚ ਸ਼੍ਰੀਨਗਰ ਸੁਲਤਾਨਸ, ਜੰਮੂ ਲਾਇਨਜ਼, ਲੱਦਾਖ ਹੀਰੋਜ਼, ਪੁਲਵਾਮਾ ਟਾਈਟਨਸ, ਉਰੀ ਪੈਂਥਰਜ਼, ਗੁਲਮਾਰਗ ਰਾਇਲਜ਼, ਪਟਨੀਟਾਪ ਵਾਰੀਅਰਜ਼ ਅਤੇ ਕਿਸ਼ਤਵਾੜ ਜਾਇੰਟਸ ਸ਼ਾਮਿਲ ਹਨ। ਹਰੇਕ ਟੀਮ ’ਚ ਇਕ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਸੀ।

ਹਾਲਾਂਕਿ ਗੇਲ ਅਤੇ ਹੋਰ ਅੰਤਰਰਾਸ਼ਟਰੀ ਸਟਾਰ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਆਈ.ਐੱਚ.ਪੀ.ਐੱਲ. ਵਿਚ ਭੀੜ ਇਕੱਠੀ ਨਾ ਹੋ ਸਕੀ। ਆਯੋਜਕਾਂ ਨੇ ਟਿਕਟਾਂ ’ਤੇ ਭਾਰੀ ਛੋਟ ਦਿੱਤੀ ਅਤੇ ਟਿਕਟਾਂ ਦੀ ਵਿਕਰੀ ਵਧਾਉਣ ਦੀ ਕੋਸ਼ਿਸ਼ ’ਚ ਇਕ ਸਥਾਨਕ ਸੋਸ਼ਲ ਮੀਡੀਆ ਇਨਫਲੂਐਂਸਰ ਉਮਰ ਜਰਗਰ ਦੀਆਂ ਸੇਵਾਵਾਂ ਲਈਆਂ ਪਰ ਕੋਈ ਫਾਇਦਾ ਨਹੀਂ ਹੋਇਆ। ਸਵਾਲ ਪੁੱਛੇ ਜਾ ਰਹੇ ਹਨ ਕਿ ਇੰਨੇ ਵੱਡੇ ਟੂਰਨਾਮੈਂਟ ਦੇ ਆਯੋਜਨ ਦਾ ਪਿਛਲਾ ਕੋਈ ਤਜੁਰਬਕਾ ਨਾ ਹੋਣ ਦੇ ਬਾਵਜੂਦ ਆਯੋਜਕ ਯੁਵਾ ਸੋਸਾਇਟੀ ਨੂੰ ਮੈਚ ਦੀ ਮੇਜ਼ਬਾਨੀ ਲਈ ਬਖਸ਼ੀ ਸਟੇਡੀਅਮ ਦਾ ਇਸਤੇਮਾਲ ਕਿਵੇਂ ਕਰਨ ਦਿੱਤਾ ਗਿਆ।

ਮੇਰਾ ਆਈ.ਐੱਚ.ਪੀ.ਐੱਲ. ਨਾਲ ਕੋਈ ਲੈਣ-ਦੇਣ ਨਹੀਂ : ਨੁਜਹਤ ਗੁੱਲ
ਖੇਡ ਪ੍ਰੀਸ਼ਦ ਦੀ ਸਕੱਤਰ ਨੁਜਹਤ ਗੁੱਲ ਨੇ ਕਿਹਾ ਕਿ ਆਯੋਜਕ ਇਸ ਜਗ੍ਹਾ ਦਾ ਇਸਤੇਮਾਲ ਮੈਚ ਦੀ ਮੇਜ਼ਬਾਨੀ ਲਈ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਪੈਸੇ ਵੀ ਦੇ ਦਿੱਤੇ ਸਨ। ਨੁਜਹਤ ਨੇ ਕਿਹਾ ਕਿ ਮੇਰਾ ਆਈ.ਐੱਚ.ਪੀ.ਐੱਲ. ਨਾਲ ਕੋਈ ਲੈਣ-ਦੇਣ ਨਹੀਂ ਹੈ। ਮੈਂ ਉਦਘਾਟਨ ਸਮਾਰੋਹ ’ਚ ਸਿਰਫ ਇਕ ਮਹਿਮਾਨ ਦੇ ਤੌਰ ’ਤੇ ਮੌਜੂਦ ਸੀ।

ਇਹ ਵੀ ਪੜ੍ਹੋ- ਕੁਝ ਸਮਾਂ ਪਹਿਲਾਂ ਹੋਈ ਧੀ ਦੀ ਮੌਤ, ਸ਼ੱਕ 'ਚ ਬੰਦੇ ਨੇ ਮਾਰ'ਤੀ ਆਪਣੀ ਹੀ ਮਾਂ, ਬੇਰਹਿਮੀ ਨਾਲ ਲਈ ਜਾਨ


author

Harpreet SIngh

Content Editor

Related News