ਵੋਟ ਮੰਗਣ ਆਏ ਨੇਤਾਵਾਂ ਦੇ ਭਾਰ ਨਾਲ ਢਹਿ ਗਿਆ ਪੁੱਲ
Wednesday, May 09, 2018 - 11:00 AM (IST)
ਬੰਗਲੁਰੂ— ਕਰਨਾਟਕ ਵਿਧਾਨਸਭਾ ਚੋਣਾਂ 'ਚ ਥੌੜੇ ਦਿਨ ਰਹਿ ਗਏ ਹਨ। ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਵਾਅਦੇ ਕਰਕੇ ਵੋਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਵੋਟ ਮੰਗਣ ਦੇ ਚੱਕਰ 'ਚ ਉਹ ਗਰੀਬ ਲੋਕਾਂ ਦਾ ਨੁਕਸਾਨ ਕਰ ਰਹੀ ਹੈ। ਚੋਣਾਂ ਜਿੱਤਣ 'ਤੇ ਲੋਕਾਂ ਦੀ ਜ਼ਿੰਦਗੀ ਵਧੀਆ ਬਣਾਉਣ ਦਾ ਵਾਅਦਾ ਕਰਨ ਵਾਲੀਆਂ ਪਾਰਟੀਆਂ ਚੋਣਾਂ ਤੋਂ ਪਹਿਲੇ ਹੀ ਹਾਲਾਤ ਖਰਾਬ ਕਰਦੀ ਜਾ ਰਹੀ ਹੈ।
ੰਬੰਗਲੁਰੂ ਦੀ ਈਸਰੋ ਕਾਲੋਨੀ ਝੁੱਗੀ ਬਸਤੀ ਅਤੇ ਕੈਂਬ੍ਰਿਜ ਲੇਅ ਆਊਟ ਨੂੰ ਜੋੜ ਵਾਲੀ ਬਰਸਾਤੀ ਪਾਣੀ ਦੀ ਨਾਲੀ 'ਤੇ ਬਣਿਆ ਪੁੱਲ ਮੰਗਲਵਾਰ ਨੂੰ ਢਹਿ ਗਿਆ। ਦੱਸਿਆ ਗਿਆ ਹੈ ਕਿ ਵਿਧਾਨਸਭਾ ਚੋਣਾਂ ਲਈ ਵੋਟ ਮੰਗਣ ਪੁੱਜੇ ਰਾਜਨੀਤੀ ਦਲ ਦੇ ਵਰਕਰਾਂ ਦੀ ਭੀੜ ਕਾਰਨ ਇਹ ਪੁੱਲ ਢਹਿ ਗਿਆ ਸੀ। ਪੁੱਲ ਜਦੋਂ ਮੰਗਲਵਾਰ ਨੂੰ ਸਵੇਰੇ 9 ਵਜੇ ਡਿੱਗਿਆ ਤਾਂ 2 ਸਾਲ ਦੀ ਇਕ ਬੱਚੀ ਸਮੇਤ ਕਈ ਜ਼ਖਮੀ ਹੋ ਗਏ।
ਇਸ ਨਾਲ ਲਗਭਗ 450 ਝੌਂਪੜੀਆਂ 'ਚ ਰਹਿਣ ਵਾਲੇ ਕਰੀਬ 4,000 ਲੋਕ ਬਾਕੀ ਇਲਾਕਿਆਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਨ। ਇਹ ਪੁੱਲ ਇਨ੍ਹਾਂ ਦੇ ਬਾਹਰ ਜਾਣ ਦਾ ਇਕਲੌਤਾ ਰਸਤਾ ਸੀ। ਮੈਟਲ ਨਾਲ ਬਣਿਆ ਇਹ ਪੁੱਲ 3.5 ਫੁੱਟ ਚੌੜਾ ਅਤੇ 52 ਫੁੱਟ ਲੰਬਾ ਹੈ। ਪੁੱਲ ਦੇ ਢਹਿਣ ਨਾਲ ਔਰਤਾਂ ਅਤੇ ਬੱਚਿਆਂ 'ਤੇ ਅਸਰ ਪਿਆ ਹੈ। ਅਜਿਹੇ ਵਿਦਿਆਰਥੀ ਜੋ ਸਪੈਸ਼ਲ ਕਲਾਸੇਜ਼ 'ਚ ਪੜ੍ਹਨ ਜਾਂਦੇ ਸਨ, ਸ਼ਹਿਰ ਨਹੀਂ ਜਾ ਸਕਦੇ।
ਸਥਾਨਕ ਲੋਕਾਂ ਨੇ ਕਿਸ ਤਰ੍ਹਾਂ ਪੁੱਲ ਨੂੰ ਥੌੜਾ-ਬਹੁਤ ਰਿਪੇਅਰ ਕੀਤਾ ਹੈ। ਉਸ ਦੀ ਹਾਲਤ ਦੇਖ ਕੇ ਸਾਰੇ ਡਰ-ਡਰ ਕੇ ਜ਼ਰੂਰੀ ਕੰਮ ਜਾਣ ਲਈ ਵਰਤ ਰਹੇ ਹਨ। ਪੁੱਲ ਟੁੱਟਣ ਨਾਲ ਪਾਣੀ ਸਪਲਾਈ ਕਰਨ ਵਾਲਾ ਪਾਈਪ ਵੀ ਟੁੱਟ ਗਿਆ ਹੈ।