''ਆਪ'' ਨੇਤਾ ਆਸ਼ੀਸ਼ ਖੇਤਾਨ ਨੇ ਡੀ.ਡੀ.ਸੀ. ਤੋਂ ਦਿੱਤਾ ਅਸਤੀਫਾ

04/18/2018 12:04:07 PM

ਨਵੀਂ ਦਿੱਲੀ— 'ਆਪ' ਨੇਤਾ ਅਤੇ 'ਦਿੱਲੀ ਡਾਇਲੌਗ ਕਮਿਸ਼ਨ' (ਡੀ.ਡੀ.ਸੀ.) ਦੇ ਉੱਪ ਪ੍ਰਧਾਨ ਆਸ਼ੀਸ਼ ਖੇਤਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਿਹਾ ਕਿ ਹੁਣ ਉਹ ਵਕਾਲਤ ਕਰਨਾ ਚਾਹੁੰਦੇ ਹਨ। ਪੱਤਰਕਾਰ ਤੋਂ ਨੇਤਾ ਬਣੇ ਖੇਤਾਨ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਿਸ਼ਵਾਸ ਪਾਤਰ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ 'ਆਪ' ਸਰਕਾਰ ਦੀ ਸਲਾਹਕਾਰ ਇਕਾਈ ਡੀ.ਡੀ.ਸੀ. ਦਾ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਕੇਜਰੀਵਾਲ ਡੀ.ਡੀ.ਸੀ. ਦੇ ਪ੍ਰਧਾਨ ਹਨ।

ਖੇਤਾਨ ਨੇ ਟਵਿੱਟਰ 'ਤੇ ਲਿਖਿਆ,''ਮੈਂ ਡੀ.ਡੀ.ਸੀ. ਦੇ ਉੱਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜੋ 16 ਅਪ੍ਰੈਲ ਤੋਂ ਪ੍ਰਭਾਵੀ ਹੈ। ਪਿਛਲੇ ਤਿੰਨ ਸਾਲਾਂ 'ਚ ਮੈਨੂੰ ਜਨਤਕ ਨੀਤੀ ਨੂੰ ਆਕਾਰ ਦੇਣ ਅਤੇ ਸ਼ਾਸਨ 'ਚ ਸੁਧਾਰ ਅਤੇ ਤਬਦੀਲੀ ਲਿਆਉਣ ਲਈ ਕਈ ਅਨੋਖੇ ਮੌਕੇ ਮਿਲੇ। ਮੈਨੂੰ ਇਹ ਮੌਕਾ ਦੇਣ ਲਈ ਮੈਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੁੱਕਰਗੁਜਾਰ ਹਾਂ।'' ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਮੈਨੂੰ ਕਾਨੂੰਨੀ ਪੇਸ਼ੇ ਨਾਲ ਜੁੜ ਰਿਹਾ ਹਾਂ ਅਤੇ ਦਿੱਲੀ ਬਾਰ 'ਚ ਰਜਿਸਟਰਡ ਕਰਵਾ ਰਿਹਾ ਹਾਂ, ਜਿਸ ਕਾਰਨ ਡੀ.ਡੀ.ਸੀ. ਤੋਂ ਅਸਤੀਫਾ ਦੇਣਾ ਜ਼ਰੂਰੀ ਹੈ। ਬਾਰ ਕਾਊਂਸਲਿੰਗ ਦੇ ਨਿਯਮ ਅਨੁਸਾਰ ਕੋਈ ਵੀ ਵਿਅਕਤੀ ਵਕਾਲਤ ਕਰਦੇ ਸਮੇਂ ਨਿੱਜੀ ਜਾਂ ਸਰਕਾਰੀ ਨੌਕਰੀ ਨਹੀਂ ਕਰ ਸਕਦਾ।''


Related News