''ਜਿੱਥੇ ਮਰਜ਼ੀ ਲੁੱਕ ਜਾ...'', ਹੈਰੀ ਬਾਕਸਰ ''ਤੇ ਫਾਈਰਿੰਗ ਮਗਰੋਂ ਇਸ ਗੈਂਗ ਦਾ ਲਾਰੇਂਸ ਬਿਸ਼ਨੋਈ ਨੂੰ ਖੁੱਲ੍ਹਾ ਚੈਲੇਂਜ
Sunday, Oct 19, 2025 - 08:33 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਹੈਰੀ ਬਾਕਸਰ ਉਰਫ ਹਰਿਆ ਉੱਤੇ ਹੋਏ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ। ਇਕ ਗੈਂਗਸਟਰ ਦੀ ਮੌਤ ਦਾ ਵੀ ਦਾਅਵਾ ਕੀਤਾ ਗਿਆ ਹੈ। ਰੋਹਿਤ ਗੋਦਾਰਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਹਮਲੇ ਦਾ ਦਾਅਵਾ ਕਰਦਿਆਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਸਿੱਧੀ ਅਤੇ ਖੁੱਲ੍ਹੀ ਚੇਤਾਵਨੀ ਜਾਰੀ ਕੀਤੀ ਹੈ।
ਰੋਹਿਤ ਗੋਦਾਰਾ ਨੇ ਨੇ ਲਿਖਿਆ, 'ਜੈ ਸ਼੍ਰੀ ਰਾਮ। ਸਾਰੇ ਭਰਾਵਾਂ ਨੂੰ ਰਾਮ-ਰਾਮ। ਅਮਰੀਕਾ, ਕੈਲੀਫੋਰਨੀਆ (41 ਹਾਈਵੇ 'ਤੇ 127 ਐਗਜ਼ਿਟ ਨੇੜੇ ਫ੍ਰੇਸਨੋ, ਯੂ.ਐੱਸ.ਏ.) 'ਚ (ਹੈਰੀ ਬਾਕਸਰ) ਉਰਫ 9 (ਹਰੀਆ) 'ਤੇ ਜੋ ਗੋਲੀਬਾਰੀ ਹੋਈ ਹੈ, ਉਹ ਅਸੀਂ ਕਰਵਾਈ ਹੈ। ਉਸ ਵਿਚ ਉਸਦੇ ਇਕ ਸਾਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਨੂੰ ਗੋਲੀ ਲੱਗੀ ਹੈ, ਜੋ ਹਸਪਤਾਲ 'ਚ ਦਾਖਲ ਹੈ।
ਗੋਦਾਰਾ ਨੇ ਅੱਗੇ ਕਿਹਾ, 'ਅਤੇ ਇਹ (ਹੈਰੀ ਬਾਕਸਰ) ਨਪੁੰਸਕ (ਕਾਇਰ) ਕਾਰ ਦੀ ਸੀਟ ਦੇ ਹੇਠਾਂ ਲੁੱਕ ਗਿਆ ਸੀ ਅਤੇ ਇਹ ਜੋ (ਲਾਰੇਂਸ ਬਿਸ਼ਨੋਈ) ਦਾ (ਦੂਤ) ਹੈ, ਇਹ ਆਪਣੇ ਸਾਥੀ ਨੂੰ ਬੇਹੋਸ਼ੀ ਦੀ ਹਾਲਤ 'ਚ ਛੱਡ ਕੇ ਉਥੋਂ ਦੌੜ ਗਿਆ। ਇਹ ਧਰਤੀ ਦੇ ਕਿਸੇ ਵੀ ਕੋਨੇ 'ਚ ਲੁੱਕ ਜਾਵੇ, ਇਸਨੂੰ ਨਹੀਂ ਛੱਡਾਂਗੇ। ਜੋ (ਲਾਰੇਂਸ ਬਿਸ਼ਨੋਈ) ਨੂੰ ਆਪਣਾ ਪਿਓ ਮੰਨ ਕੇ ਸਾਡੇ ਖਿਲਾਫ ਜੋ ਅਪਸ਼ਬਦ ਬੋਲ ਰਿਹਾ ਸੀ, ਉਸਦੀ ਕੋਈ ਓਕਾਤ ਨਹੀਂ ਹੈ ਸਾਡੇ ਸਾਹਮਣੇ।
ਗੋਦਾਰਾ ਨੇ ਚੇਤਾਵਨੀ ਦਿੰਦੇ ਹੋਇ ਕਿਹਾ ਕਿ ਜਿਸਨੂੰ ਇਹ ਕੁਝ ਲੋਕ ਆਈਡਲ ਸਮਝਦੇ ਹਨ, ਉਹ ਇਸ ਧਰਤੀ ਦਾ ਸਭ ਤੋਂ ਵੱਡਾ ਗੱਦਾਰ ਹੈ। ਸਮਾਂ ਲੱਗ ਸਕਦਾ ਹੈ ਪਰ ਮਾਫੀ ਕਿਸੇ ਨੂੰ ਨਹੀਂ ਮਿਲੇਗੀ। ਇਸ ਚੋਰ ਗੈਂਗ ਨੂੰ ਮਿੱਟੀ 'ਚ ਮਿਲਾ ਦੇਵਾਂਗੇ। ਇਸ (ਲਾਰੇਂਸ ਬਿਸ਼ਨੋਈ) ਦੇ ਚੱਕਰ 'ਚ ਆ ਕੇ ਜੇਕਰ ਕਿਸੇ ਨੇ ਸਾਡੇ ਖਿਲਾਫ ਆਵਾਜ਼ ਚੁੱਕੀ ਤਾਂ ਦੂਰ ਦੀ ਗੱਲ, ਸੋਚਣਾ ਵੀ ਨਾ। ਅਜਿਹਾ ਹਾਲ ਕਰਾਂਗੇ ਕਿ ਉਸ ਦੀਆਂ ਸੱਤ ਪੀੜ੍ਹੀਆਂ ਯਾਦ ਰੱਖਣਗੀਆਂ। ਸਮਾਂ ਰਹਿੰਦਿਆਂ ਸੁਧਰ ਜਾਓ, ਨਹੀਂ ਤਾਂ ਧਰਤੀ ਦੇ ਕਿਸੇ ਵੀ ਕੋਨੇ 'ਚ ਲੁੱਕ ਜਾਣਾ- ਤੁਹਾਡੀ ਅਰਥੀ ਤੁਹਾਡੇ ਦਰਵਾਜ਼ੇ 'ਤੇ ਤਿਆਰ ਮਿਲੇਗੀ।'
ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਰੋਹਿਤ ਗੋਦਾਰਾ ਗੈਂਗ ਵਿਚਕਾਰ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿੱਚ ਕੈਨੇਡਾ, ਅਮਰੀਕਾ ਦੇ ਕੈਲੀਫੋਰਨੀਆ, ਅਤੇ ਪੁਰਤਗਾਲ ਵਿੱਚ ਵਾਪਰੀਆਂ ਵਾਰਦਾਤਾਂ ਸ਼ਾਮਲ ਹਨ।