ਲਾਅ ਯੂਨੀਵਰਸਿਟੀ ਦੀ ਪਾਰਟੀ ''ਚ ਛਲਕਿਆ ਜਾਮ, ਵਿਦਿਆਰਥਣ ਨਾਲ ਹੋਈ ਛੇੜਛਾੜ
Tuesday, Feb 06, 2018 - 01:55 PM (IST)
ਛੱਤੀਸਗੜ੍ਹ - ਰਾਏਪੁਰ ਦੀ ਹਦਾਇਤੁੱਲਾ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਫਰੈਸ਼ਰ ਪਾਰਟੀ ਦੌਰਾਨ ਖੂਬ ਹੰਗਾਮਾ ਹੋਇਆ। ਸਾਰੇ ਕਾਇਦੇ-ਕਾਨੂੰਨਾਂ ਨੂੰ ਛਿੱਕੇ 'ਤੇ ਟੰਗ ਕੇ ਯੂਨੀਵਰਸਿਟੀ ਕੰਪਲੈਕਸ ਵਿਚ ਸ਼ਰਾਬ ਦੀ ਪਾਰਟੀ ਹੋਈ। ਪਾਰਟੀ ਵਿਚ ਆਈ. ਟੀ. ਐੱਮ. ਯੂਨੀਵਰਸਿਟੀ ਤੋਂ ਆਏ ਇਕ ਵਿਦਿਆਰਥੀ ਨੇ ਇਸ ਦੌਰਾਨ ਲਾਅ ਯੂਨੀਵਰਸਿਟੀ ਦੀ ਸੀਨੀਅਰ ਵਿਦਿਆਰਥਣ ਨਾਲ ਛੇੜਛਾੜ ਕੀਤੀ।
ਇਸ ਘਟਨਾ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿਚ ਧੁੱਤ ਜ਼ਿਆਦਾਤਰ ਵਿਦਿਆਰਥੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਮਾਮਲਾ ਵਧਣ ਤੋਂ ਬਾਅਦ ਪਾਰਟੀ ਬੰਦ ਕਰਨੀ ਪਈ। ਦੂਸਰੇ ਦਿਨ ਪੀੜਤ ਵਿਦਿਆਰਥਣ ਨੇ ਛੇੜਛਾੜ ਦੀ ਘਟਨਾ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ।
