ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਲਤਾ ਮੰਗੇਸ਼ਕਰ ਨੇ ਵੀ ਟਵੀਟ ਕਰਕੇ ਆਖੀ ਇਹ ਗੱਲ
Thursday, Feb 04, 2021 - 09:47 AM (IST)
ਨਵੀਂ ਦਿੱਲੀ- ਸੁਰਾਂ ਦੀ ਮਲਿਕਾ ਅਤੇ ਭਾਰਤ ਰਤਨ ਨਾਲ ਸਨਮਾਨਤ ਲਤਾ ਮੰਗੇਸ਼ਕਰ ਨੇ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਸਰਕਾਰ ਦੇ ਰੁਖ ਦਾ ਸਮਰਥਨ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਦੇਸ਼ ਸਮੱਸਿਆਂ ਦਾ ਦੋਸਤੀਪੂਰਨ ਤਰੀਕੇ ਨਾਲ ਹੱਲ ਕਰਨ 'ਚ ਸਮਰੱਥ ਹੈ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ 'ਤੇ ਪੌਪ ਸੰਗੀਤ ਗਾਇਕਾ ਰਿਹਾਨਾ, ਜਲਵਾਯੂ ਵਰਕਰ ਗਰੇਟਾ ਥਨਬਰਗ ਅਤੇ ਹੋਰ ਦੀ ਟਿੱਪਣੀ ਨੂੰ ਲੈ ਕੇ ਵਿਦੇਸ਼ ਮੰਤਰਾਲਾ ਦੀ ਸਖ਼ਤ ਪ੍ਰਤੀਕਿਰਿਆ ਆਉਣ ਤੋਂ ਬਾਅਦ ਲਤਾ ਨੇ ਇਹ ਕਿਹਾ ਹੈ। ਉਨ੍ਹਆਂ ਨੇ ਕਿਹਾ ਕਿ ਅਸੀਂ ਆਪਣੀਆਂ ਸਮੱਸਿਆਵਾਂ ਖ਼ੁਦ ਹੀ ਸੁਲਝਾ ਸਕਦੇ ਹਾਂ।
ਲਤਾ ਮੰਗੇਸ਼ਕਰ ਨੇ ਟਵਿੱਟਰ 'ਤੇ ਹੈਸ਼ਟੈਗ 'ਇੰਡੀਆ ਟੂਗੇਦਰ' (ਭਾਰਤ ਇਕਜੁਟ ਹੈ) ਅਤੇ ਇੰਡੀਆ ਅਗੇਨਸਟ ਪ੍ਰੋਪਗੇਂਡਾ' (ਗਲਤ ਪ੍ਰਚਾਰ ਵਿਰੁੱਧ ਹੈ ਭਾਰਤ) ਨਾਲ ਆਪਣੀ ਇਕ ਟਿੱਪਣੀ 'ਚ ਕਿਹਾ,''ਭਾਰਤ ਮਹਾਨ ਦੇਸ਼ ਹੈ ਅਤੇ ਅਸੀਂ ਸਾਰੇ ਭਾਰਤੀ ਇਸ ਨੂੰ ਲੈ ਕੇ ਮਾਣ ਮਹਿਸੂਸ ਕਰਦੇ ਹਾਂ।'' ਮੰਗੇਸ਼ਕਰ ਨੇ ਲਿਖਿਆ,''ਇਕ ਭਾਰਤੀ ਹੋਣ ਦੇ ਨਾਤੇ ਮੈਨੂੰ ਪੂਰਾ ਭਰੋਸਾ ਹੈ ਕਿ ਕੋਈ ਵੀ ਮੁੱਦਾ ਜਾਂ ਸਮੱਸਿਆ, ਜਿਸ ਦਾ ਇਕ ਦੇਸ਼ ਦੇ ਤੌਰ 'ਤੇ ਅਸੀਂ ਸਾਹਮਣਾ ਕਰ ਰਹੇ ਹਾਂ, ਉਸ ਨੂੰ ਆਪਣੇ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਦੋਸਤੀਪੂਰਵਕ ਸੁਲਝਾਉਣ 'ਚ ਸਮਰੱਥ ਹਾਂ। ਜੈ ਹਿੰਦ।''