ਗਾਜੇ-ਵਾਜੇ ਨਾਲ ਕੱਢੀ ਗਈ ਗਾਂ ਦੀ ਅੰਤਿਮ ਯਾਤਰਾ, ਸ਼ਮਸ਼ਾਨ ਘਾਟ 'ਚ ਕੀਤਾ ਸਸਕਾਰ

Thursday, Jul 11, 2024 - 01:48 PM (IST)

ਗ੍ਰੇਟਰ ਨੋਇਡਾ: ਸਨਾਤਨ ਧਰਮ ਵਿੱਚ ਗਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਹਿੰਦੂ ਸਮਾਜ ਗਊ ਮਾਤਾ ਦੀ ਪੂਜਾ ਕਰਦਾ ਹੈ। ਜਿਹੜੇ ਲੋਕ ਗਊਆਂ ਨੂੰ ਪਾਲਦੇ ਹਨ, ਉਹ ਗਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੇ ਹਨ ਅਤੇ ਇਸ ਦੀ ਸੇਵਾ ਕਰਦੇ ਹਨ। ਇਸ ਦੀ ਇੱਕ ਮਿਸਾਲ ਗ੍ਰੇਟਰ ਨੋਇਡਾ ਵਿੱਚ ਦੇਖਣ ਨੂੰ ਮਿਲੀ। ਜਿੱਥੇ ਪਿੰਡ ਰੌਣੀਜਾ ਵਾਸੀ ਪੱਪੂ ਦੀ ਗਾਂ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਘਰ ਅੰਦਰ ਮਾਤਮ ਦਾ ਮਾਹੌਲ ਬਣ ਗਿਆ। ਕਿਹਾ ਜਾਂਦਾ ਹੈ ਕਿ ਇਸ ਪਰਿਵਾਰ ਦਾ ਗਾਂ ਨਾਲ ਬੇਹੱਦ ਲਗਾਓ ਸੀ।  ਇਸ ਕਾਰਨ ਗਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਫੈਸਲਾ ਕੀਤਾ ਕਿ ਗਾਂ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ। ਇਸ ਤੋਂ ਬਾਅਦ ਗਾਜੇ-ਵਾਜੇ ਨਾਲ ਗਾਂ ਦੀ ਅੰਤਿਮ ਯਾਤਰਾ ਕੱਢੀ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਵੱਖ-ਵੱਖ ਗੱਲਾਂ ਕਹਿ ਰਹੇ ਹਨ।
PunjabKesari

ਗ੍ਰੇਟਰ ਨੋਇਡਾ ਦੇ ਪਿੰਡ ਵਿੱਚ ਕੱਢੀ ਗਈ ਗਾਂ ਦੀ ਅਨੋਖੀ ਯਾਤਰਾ

ਪੂਰਾ ਮਾਮਲਾ ਗ੍ਰੇਟਰ ਨੋਇਡਾ ਦੇ ਪਿੰਡ ਰੌਨੀਜਾ ਦਾ ਹੈ, ਜਿੱਥੇ ਜੇ. ਸੀ. ਬੀ.  ਦਾ ਕੰਮ ਕਰਨ ਵਾਲਾ ਪੱਪੂ ਯਾਦਵ ਰਹਿੰਦਾ ਹੈ। ਉਸ ਨੇ ਕਾਫੀ ਸਮੇਂ ਤੋਂ ਆਪਣੇ ਘਰ ਗਾਂ ਰੱਖੀ ਹੋਈ ਸੀ। ਉਸ ਦੀ ਸੇਵਾ ਸੰਭਾਲ ਕੀਤੀ। ਹੌਲੀ-ਹੌਲੀ ਪਰਿਵਾਰਕ ਮੈਂਬਰਾਂ ਦਾ ਗਾਂ ਨਾਲ ਬਹੁੱਤਾ ਲਗਾਓ ਹੋ ਗਿਆ। ਕੱਲ੍ਹ ਸਵੇਰੇ ਗਾਂ ਦੀ ਮੌਤ ਹੋ ਗਈ। ਗਾਂ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਪੱਪੂ ਪ੍ਰਧਾਨ ਨੇ ਫੈਸਲਾ ਕੀਤਾ ਕਿ ਪਰਿਵਾਰ ਦੇ ਮੈਂਬਰ ਵਜੋਂ ਘਰ ਵਿੱਚ ਬਜ਼ੁਰਗ ਗਊ ਮਾਤਾ ਦੀ ਸੇਵਾ ਕੀਤੀ ਜਾ ਰਹੀ ਸੀ। ਇਸ ਲਈ ਗਾਂ ਦਾ ਅੰਤਿਮ ਸੰਸਕਾਰ ਸਨਾਤਨ ਸੰਸਕ੍ਰਿਤੀ ਦੇ ਤਹਿਤ ਗਾਜੇ-ਵਾਜੇ ਨਾਲ ਕੀਤਾ ਜਾਵੇ।

ਇਸ ਦੌਰਾਨ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਭਾਰਤੀ ਕਿਸਾਨ ਯੂਨੀਅਨ ਲੋਕ ਸ਼ਕਤੀ ਦੇ ਕੌਮੀ ਪ੍ਰਧਾਨ ਨੇ ਦੱਸਿਆ ਕਿ ਗਾਂ ਦੀ ਲਾਸ਼ ਨੂੰ ਫੁੁੱਲਾਂ ਤੇ ਗੁੱਬਾਰਿਆਂ ਨਾਲ ਟ੍ਰੈਕਟਰ 'ਚ ਰੱਖਿਆ ਗਿਆ ਸੀ। ਅੰਤਿਮ ਯਾਤਰਾ ਦੌਰਾਨ ਡੀ. ਜੇ. ਦਾ ਵੀ ਪ੍ਰਬੰਧ ਕੀਤਾ ਗਿਆ। ਡੀਜੇ 'ਤੇ ਸਿਰਫ਼ ਧਾਰਮਿਕ ਗੀਤ ਹੀ ਵੱਜੇ। ਲੋਕ ਗਾਂ ਲਈ ਅਰਦਾਸ ਕਰਦੇ ਵੀ ਦੇਖੇ ਗਏ ਕਿਉਂਕਿ ਇਹ ਸ਼ਾਇਦ ਪਹਿਲੀ ਵਾਰ ਸੀ ਕਿ ਸ਼ਮਸ਼ਾਨਘਾਟ 'ਤੇ ਗਾਂ ਦਾ ਸਸਕਾਰ ਕੀਤਾ ਗਿਆ ਹੋਵੇ।


DILSHER

Content Editor

Related News