ਅਵੰਤੀਪੋਰਾ ’ਚ ਰੇਲ ਕਰਮਚਾਰੀ ’ਤੇ ਹਮਲਾ; ਬਡਗਾਮ ’ਚ ਲਸ਼ਕਰ ਅੱਤਵਾਦੀ ਗ੍ਰਿਫਤਾਰ

Sunday, Dec 05, 2021 - 10:44 AM (IST)

ਅਵੰਤੀਪੋਰਾ ’ਚ ਰੇਲ ਕਰਮਚਾਰੀ ’ਤੇ ਹਮਲਾ; ਬਡਗਾਮ ’ਚ ਲਸ਼ਕਰ ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ,(ਅਰੀਜ)– ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ਇਲਾਕੇ ’ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਰੇਲਵੇ ਦੇ ਪੁਲਸ ਕਰਮਚਾਰੀ ’ਤੇ ਹਮਲਾ ਕਰ ਦਿੱਤਾ। ਸੂਤਰਾਂ ਅਨੁਸਾਰ ਅਵੰਤੀਪੋਰਾ ’ਚ ਅੱਤਵਾਦੀਆਂ ਨੇ ਇਕ ਵਿਅਕਤੀ ’ਤੇ ਗੋਲੀਆਂ ਚਲਾਈਆਂ ਪਰ ਰੇਲਵੇ ਪੁਲਸ ਦਾ ਉਕਤ ਮੁਲਾਜ਼ਮ ਵਾਲ-ਵਾਲ ਬਚ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਪੁਲਸ ਮੁਲਾਜ਼ਮ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਅੱਤਵਾਦੀ ਡੋਗਰੀਪੋਰਾ ਵੱਲ ਚਲੇ ਗਏ। ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਓਧਰ ਕਸ਼ਮੀਰ ਦੇ ਬਡਗਾਮ ਜ਼ਿਲੇ ’ਚ ਫੌਜ, ਸੀ.ਆਰ.ਪੀ.ਐੱਫ. ਤੇ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਅੱਤਵਾਦੀ ਤੋਂ ਪੁਲਸ ਤੇ ਹੋਰ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਹਨ, ਜਿਸ ’ਚ ਏਜੰਸੀਆਂ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ। 

ਸੂਤਰਾਂ ਨੇ ਦੱਸਿਆ ਕਿ ਅੱਤਵਾਦੀ ਨੂੰ ਫੜਣ ਲਈ ਪੁਲਸ ਕਈ ਦਿਨਾਂ ਤੋਂ ਲੱਗੀ ਹੋਈ ਸੀ। ਸ਼ਨੀਵਾਰ ਨੂੰ ਉਸ ਦੇ ਖੇਤਰ ’ਚ ਹੋਣ ਦੀ ਪੱਕੀ ਸੂਚਨਾ ਤੋਂ ਬਾਅਦ ਫੌਜ, ਸੀ.ਆਰ.ਪੀ.ਐੱਫ. ਤੇ ਪੁਲਸ ਨੇ ਸਾਂਝੀ ਮੁਹਿੰਮ ਚਲਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਪਛਾਣ ਹਾਮਿਦ ਨਾਥ ਨਿਵਾਸੀ ਪੇਠ ਜੰਨਿਗਮ ਦੇ ਰੂਪ ’ਚ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਉਹ ਲਸ਼ਕਰ ਕਮਾਂਡਰ ਮੁਹੰਮਦ ਯੂਸੁਫ ਕਾਂਟਰੂ ਦਾ ਨੇੜਲਾ ਸਾਥੀ ਹੈ। 


author

Rakesh

Content Editor

Related News