ਧੱਸ ਗਈ ਜ਼ਮੀਨ; ਮੋਹਲੇਧਾਰ ਮੀਂਹ ਕਾਰਨ ਰਸਤੇ ਜਾਮ, 1000 ਸੈਲਾਨੀ ਫਸੇ

Friday, Apr 25, 2025 - 10:21 AM (IST)

ਧੱਸ ਗਈ ਜ਼ਮੀਨ; ਮੋਹਲੇਧਾਰ ਮੀਂਹ ਕਾਰਨ ਰਸਤੇ ਜਾਮ, 1000 ਸੈਲਾਨੀ ਫਸੇ

ਗੰਗਟੋਕ- ਹਿਮਾਲਿਆ ਸੂਬੇ ਉੱਤਰੀ ਸਿੱਕਮ ਵਿਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਕਰੀਬ 1000 ਸੈਲਾਨੀ ਫਸ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੈਲਾਨੀਆਂ ਨੂੰ ਲੈ ਕੇ ਜਾਣ ਵਾਲੇ ਲਗਭਗ 200 ਵਾਹਨ ਵੀਰਵਾਰ ਨੂੰ ਚੁੰਗਥਾਂਗ 'ਚ ਫਸ ਗਏ ਅਤੇ ਉਹ ਉੱਥੇ ਇਕ ਗੁਰਦੁਆਰੇ 'ਚ ਠਹਿਰੇ ਹੋਏ ਹਨ। ਚੁੰਗਥਾਂਗ ਸੂਬੇ ਦੀ ਰਾਜਧਾਨੀ ਗੰਗਟੋਕ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਹੈ। ਪੁਲਸ ਮੁਤਾਬਕ ਲਾਚੇਨ-ਚੁੰਗਥਾਂਗ ਸੜਕ 'ਤੇ ਮੁਨਸ਼ੀਥਾਂਗ ਅਤੇ ਲਾਚੁੰਗ-ਚੁੰਗਥਾਂਗ ਸੜਕ 'ਤੇ ਲੇਮਾ/ਬੌਬ ਵਿਖੇ ਵੱਡੇ ਪੱਧਰ 'ਤੇ ਜ਼ਮੀਨ ਖਿਸਕ ਗਈ।

ਇਲਾਕੇ ਵਿਚ ਲਗਾਤਾਰ ਮੀਂਹ ਪੈਣ ਕਾਰਨ ਸਥਿਤੀ ਹੋਰ ਵੀ ਵਿਗੜ ਗਈ। ਅਧਿਕਾਰੀਆਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਟੂਰ ਆਪਰੇਟਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸ਼ੁੱਕਰਵਾਰ ਨੂੰ ਅਤੇ ਅਗਲੇ ਹੁਕਮਾਂ ਤੱਕ ਸੈਲਾਨੀਆਂ ਨੂੰ ਉੱਤਰੀ ਸਿੱਕਮ ਨਹੀਂ ਲੈ ਕੇ ਨਾ ਆਉਣ। ਅਧਿਕਾਰੀਆਂ ਨੇ 25 ਅਪ੍ਰੈਲ ਨੂੰ ਇਸ ਖੇਤਰ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਦਿੱਤੇ ਗਏ ਸਾਰੇ ਪਰਮਿਟ ਰੱਦ ਕਰ ਦਿੱਤੇ ਹਨ। 

ਸਥਾਨਕ ਪ੍ਰਸ਼ਾਸਨ ਮੁਤਾਬਕ ਲਾਚੁੰਗ ਅਤੇ ਲਾਚੇਨ ਤੱਕ ਪਹੁੰਚਣ ਵਾਲੀਆਂ ਸੜਕਾਂ ਇਸ ਆਫ਼ਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਕਰੀਬ 1000 ਸੈਲਾਨੀ ਫਸ ਗਏ ਹਨ। ਲਾਚੁੰਗ ਅਤੇ ਲਾਚੇਨ ਪਹਾੜੀ ਸਟੇਸ਼ਨ ਹੈ, ਜੋ ਆਪਣੀ ਕੁਦਰਤੀ ਸੁੰਦਰਤਾ ਨਾਲ ਹੀ ਗੁਰੂਡੋਂਗਮਾਰ ਝੀਲ ਅਤੇ ਯੁਮਥਾਂਗ ਘਾਟੀ ਵਰਗੇ ਸੈਰ-ਸਪਾਟਾ ਸਥਾਨਾਂ ਦੀ ਨੇੜਤਾ ਲਈ ਮਸ਼ਹੂਰ ਹਨ।


author

Tanu

Content Editor

Related News