ਦਿੱਲੀ 'ਚ ਮੌਸਮ ਹੋਇਆ ਖ਼ਰਾਬ, ਤੇਜ਼ ਤੂਫਾਨ ਤੇ ਮੀਂਹ ਕਾਰਨ 15 ਤੋਂ ਵਧ ਫਲਾਈਟਾਂ ਡਾਇਵਰਟ
Friday, Apr 11, 2025 - 09:22 PM (IST)

ਨੈਸ਼ਨਲ ਡੈਸਕ- ਦਿੱਲੀ-ਐੱਨਸੀਆਰ ਵਿੱਚ ਸ਼ੁੱਕਰਵਾਰ ਸ਼ਾਮ ਦਾ ਨਜ਼ਾਰਾ ਦੇਖਣ ਯੋਗ ਸੀ। ਗਰਮੀ ਤੋਂ ਪ੍ਰੇਸ਼ਾਨ ਰਾਜਧਾਨੀ ਦੇ ਲੋਕਾਂ ਨੂੰ ਅਚਾਨਕ ਉਸ ਸਮੇਂ ਰਾਹਤ ਮਿਲੀ ਜਦੋਂ ਤੇਜ਼ ਤੂਫਾਨ ਤੋਂ ਬਾਅਦ ਭਾਰੀ ਮੀਂਹ ਸ਼ੁਰੂ ਹੋ ਗਿਆ। ਕਈ ਇਲਾਕਿਆਂ ਵਿੱਚ ਧੂੜ ਭਰੀਆਂ ਤੇਜ਼ ਹਵਾਵਾਂ ਚੱਲੀਆਂ ਅਤੇ ਬਿਜਲੀ ਗਰਜਨ ਲੱਗੀ। ਮੀਂਹ ਕਾਰਨ ਤਾਪਮਾਨ ਡਿੱਗ ਗਿਆ ਅਤੇ ਮੌਸਮ ਸੁਹਾਵਣਾ ਹੋ ਗਿਆ।
ਤੇਜ਼ ਤੂਫਾਨ ਅਤੇ ਮੀਂਹ ਦਾ ਪ੍ਰਭਾਵ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਵੀ ਸਪੱਸ਼ਟ ਤੌਰ 'ਤੇ ਦਿਖਾਈ ਦਿੱਤਾ। ਖਰਾਬ ਮੌਸਮ ਕਾਰਨ ਹੁਣ ਤੱਕ 15 ਤੋਂ ਵੱਧ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਨਾ ਪਿਆ ਹੈ। ਦਿੱਲੀ ਹਵਾਈ ਅੱਡੇ ਦੇ ਸੰਚਾਲਕ DIAL ਨੇ ਦੱਸਿਆ ਕਿ ਮੌਸਮ ਦੇ ਕਾਰਨ ਕਈ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ ਹਨ।
ਯਾਤਰੀਆਂ ਨੂੰ ਏਅਰਲਾਈਨਜ਼ ਨਾਲ ਸੰਪਰਕ ਕਰਨ ਦੀ ਸਲਾਹ
DIAL ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਫਲਾਈਟ ਦੀ ਤਾਜ਼ਾ ਜਾਣਕਾਰੀ ਲਈ ਸੰਬੰਧਿਤ ਏਅਰਲਾਈਨਜ਼ ਨਾਲ ਸੰਪਰਕ 'ਚ ਰਹਿਣ। ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਕੁਝ ਨੂੰ ਨੇੜੇ ਦੇ ਹਵਾਈ ਅੱਡੇ ਜਿਵੇਂ- ਜੈਪੁਰ, ਲਖਨਊ ਅਤੇ ਅੰਮ੍ਰਿਤਸਰ ਵੱਲ ਡਾਇਵਰਟ ਕੀਤਾ ਗਿਆ ਹੈ।
ਇੰਡੀਗੋ ਨੇ ਦਿੱਤੀ ਚਿਤਾਵਨੀ, ਜੈਪੁਰ ਤੇ ਦਿੱਲੀ ਦੋਵੇਂ ਪ੍ਰਭਾਵਿਤ
ਪ੍ਰਮੁੱਖ ਏਅਰਲਾਈਨ ਇੰਡੀਗੋ ਨੇ ਵੀ ਆਪਣੇ ਬਿਆਨ 'ਚ ਕਿਹਾ ਹੈ ਕਿ ਦਿੱਲੀ ਅਤੇ ਜੈਪੁਰ 'ਚ ਚੱਲ ਰਹੂ ਧੂੜ ਭਰੀ ਹਨ੍ਹੇਰੀ ਕਾਰਨ ਲੈਂਡਿੰਗ ਅਤੇ ਟੇਕਆਫ 'ਚ ਪਰੇਸ਼ਾਨੀ ਹੋ ਰਹੀ ਹੈ। ਇਸ ਨਾਲ ਨਾ ਸਿਰਫ ਉਡਾਣਾਂ ਡਾਇਵਰਟ ਹੋ ਰਹੀਆਂ ਹ ਨ ਸਗੋਂ ਹਵਾਈ ਟ੍ਰੈਫਿਕ 'ਚ ਵੀ ਭੀੜ ਵਧ ਗਈ ਹੈ।
ਮੌਸਮ ਵਿਭਾਗ ਦਾ ਅਲਰਟ
ਭਾਰਤੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਦੱਸਿਆ ਕਿ ਅਗਲੇ ਕੁਝ ਘੰਟਿਆਂ 'ਚ ਦਿੱਲੀ-ਐੱਨਸੀਆਰ ਦੇ ਕੁਝ ਹੋਰ ਹਿੱਸਿਆਂ 'ਚ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ। ਹਵਾ ਦੀ ਰਫਤਾਰ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚ ਸਕਦੀ ਹੈ।