ਫਿਰ ਤੋਂ ਬਦਲੇਗਾ ਮੌਸਮ, 16 ਅਪ੍ਰੈਲ ਤੋਂ ਪਵੇਗਾ ਮੀਂਹ

Monday, Apr 14, 2025 - 05:04 PM (IST)

ਫਿਰ ਤੋਂ ਬਦਲੇਗਾ ਮੌਸਮ, 16 ਅਪ੍ਰੈਲ ਤੋਂ ਪਵੇਗਾ ਮੀਂਹ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਆਉਣ ਵਾਲੇ ਦਿਨਾਂ 'ਚ ਮੌਸਮ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਸ਼ਿਮਲਾ ਮੁਤਾਬਕ ਸੋਮਵਾਰ ਅਤੇ ਮੰਗਲਵਾਰ ਯਾਨੀ 14 ਅਤੇ 15 ਅਪ੍ਰੈਲ ਨੂੰ ਪੂਰੇ ਸੂਬੇ 'ਚ ਮੌਸਮ ਖੁਸ਼ਕ ਅਤੇ ਸਾਫ਼ ਰਹੇਗਾ। 16 ਅਪ੍ਰੈਲ ਤੋਂ ਇਕ ਨਵਾਂ ਪੱਛਮੀ ਗੜਬੜ ਸਰਗਰਮ ਹੋਣ ਜਾ ਰਿਹਾ ਹੈ, ਜੋ ਸੂਬੇ ਦੇ ਮੌਸਮ ਵਿਚ ਬਦਲਾਅ ਲਿਆਏਗਾ।

16 ਅਤੇ 17 ਅਪ੍ਰੈਲ ਨੂੰ ਸੂਬੇ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 18 ਅਪ੍ਰੈਲ ਤੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੀਂਹ ਪੈ ਸਕਦਾ ਹੈ। ਫਿਰ ਤੋਂ ਬਰਫ਼ਬਾਰੀ ਦੀ ਸੰਭਾਵਨਾ ਹੈ, ਖਾਸ ਕਰਕੇ ਉੱਚੇ ਪਹਾੜੀ ਖੇਤਰਾਂ ਵਿਚ ਜਿਸ ਕਾਰਨ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ।

ਦੱਸ ਦੇਈਏ ਕਿ ਐਤਵਾਰ ਨੂੰ ਸੂਬੇ ਵਿਚ ਮੌਸਮ ਮਿਲਿਆ-ਜੁਲਿਆ ਰਿਹਾ। ਸਭ ਤੋਂ ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 31.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੀਂਹ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸੋਲਨ 'ਚ 16 ਮਿਲੀਮੀਟਰ, ਕਸੌਲੀ 'ਚ 9 ਮਿਲੀਮੀਟਰ, ਬਿਲਾਸਪੁਰ 'ਚ 6 ਮਿਲੀਮੀਟਰ, ਮਨਾਲੀ, ਸੁੰਦਰਨਗਰ ਅਤੇ ਹਮੀਰਪੁਰ 'ਚ 5 ਮਿਲੀਮੀਟਰ, ਸਾਂਗਲਾ 'ਚ 3 ਮਿਲੀਮੀਟਰ, ਜਦੋਂ ਕਿ ਕਲਪਾ ਅਤੇ ਸ਼ਿਮਲਾ 'ਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
 


author

Tanu

Content Editor

Related News