ਲੈਂਡਿੰਗ ਦੌਰਾਨ ਪੰਛੀ ਨਾਲ ਟਕਰਾਇਆ Air India ਦਾ ਜਹਾਜ਼, ਪਟਨਾ ਹਵਾਈ ਅੱਡੇ ''ਤੇ ਮਚੀ ਹਾਹਾਕਾਰ
Monday, Aug 24, 2026 - 02:43 PM (IST)
ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਸਵੇਰੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਦਿੱਲੀ ਤੋਂ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਲੈਂਡਿੰਗ ਦੌਰਾਨ ਪੰਛੀ ਨਾਲ ਟਕਰਾ ਗਈ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਰਨਵੇਅ ਦਾ ਮੁਆਇਨਾ ਕੀਤਾ ਗਿਆ। ਇਸ ਘਟਨਾ ਦੌਰਾਨ ਜਹਾਜ਼ ਵਿਚ ਸਵਾਰ ਸਾਰੇ 164 ਯਾਤਰੀ ਸੁਰੱਖਿਅਤ ਹਨ।
ਪੜ੍ਹੋ ਇਹ ਵੀ - ਹਰ ਸਾਲ ਮਿਲਣਗੇ 3 ਸਿਲੰਡਰ ਫ੍ਰੀ ! ਔਰਤਾਂ ਤੇ ਟ੍ਰਾਂਸਜੈਂਡਰਾਂ ਲਈ ਬੱਸਾਂ 'ਚ ਮੁਫ਼ਤ ਸਫ਼ਰ, CM ਵਿਜੇ ਨੇ ਕਰ'ਤਾ ਐਲਾਨ
ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ-ਪਟਨਾ ਉਡਾਣ AI-1741 ਸਵੇਰੇ 7:44 ਵਜੇ ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਵਾਲੀ ਸੀ। ਇਸ ਦੌਰਾਨ ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ਸੰਭਾਵਿਤ ਪੰਛੀ ਦੇ ਟਕਰਾਉਣ ਦੀ ਰਿਪੋਰਟ ਦਿੱਤੀ। ਜਹਾਜ਼ ਦੇ ਸੁਰੱਖਿਅਤ ਹੇਠਾਂ ਉਤਰਨ ਤੋਂ ਬਾਅਦ ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਰਨਵੇਅ ਦਾ ਮੁਆਇਨਾ ਕੀਤਾ। ਅਧਿਕਾਰੀ ਦੇ ਅਨੁਸਾਰ, ਇਸ ਘਟਨਾ ਨਾਲ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਪੜ੍ਹੋ ਇਹ ਵੀ - CNG ਆਟੋ 'ਤੇ ਲੱਗੇਗਾ Ban ! 2028 ਤੋਂ ਨਹੀਂ ਹੋਵੇਗੀ ਰਜਿਸਟ੍ਰੇਸ਼ਨ, ਦਿੱਲੀ-NCR ਲਈ ਹੋ ਗਿਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
