''ਲੇਜ਼ਰ ਲਾਈਟ'' ਨੇ ਚੱਕਰਾਂ ''ਚ ਪਾ''ਤਾ ਜਹਾਜ਼ ! ਕਈ ਘੰਟਿਆਂ ਤੱਕ ਹਵਾ ''ਚ ਲਾਉਂਦਾ ਰਹਿ ਗਿਆ ਗੇੜੇ

Monday, Aug 10, 2026 - 11:22 AM (IST)

''ਲੇਜ਼ਰ ਲਾਈਟ'' ਨੇ ਚੱਕਰਾਂ ''ਚ ਪਾ''ਤਾ ਜਹਾਜ਼ ! ਕਈ ਘੰਟਿਆਂ ਤੱਕ ਹਵਾ ''ਚ ਲਾਉਂਦਾ ਰਹਿ ਗਿਆ ਗੇੜੇ

ਕੋਲਕਾਤਾ (ਏਜੰਸੀ)- ਕੁਆਲਾਲੰਪੁਰ ਤੋਂ ਸ਼ਨੀਵਾਰ ਨੂੰ 159 ਯਾਤਰੀਆਂ ਨੂੰ ਲੈ ਕੇ ਕੋਲਕਾਤਾ ਆ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਐੱਮ.ਐੱਚ.-184 ਲਈ ਇੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਦੌਰਾਨ ਉਦੋਂ ਸਮੱਸਿਆ ਖੜ੍ਹੀ ਹੋ ਗਈ ਜਦੋਂ ਪਾਇਲਟ ਦਾ ਧਿਆਨ ‘ਲੇਜ਼ਰ ਬੀਮ’ ਕਾਰਨ ਭਟਕ ਗਿਆ।

ਇਸ ਉਡਾਣ ਨੇ ਸ਼ਨੀਵਾਰ ਰਾਤ 11:20 ਵਜੇ ਉਤਰਨਾ ਸੀ ਪਰ ਜਦੋਂ ਜਹਾਜ਼ ਰਨਵੇਅ ਤੋਂ ਲੱਗਭਗ 8 ਨੌਟੀਕਲ ਮੀਲ ਦੂਰ ਸੀ ਤਾਂ ਪਾਇਲਟ ਨੂੰ ਕਥਿਤ ਤੌਰ ’ਤੇ ਮੱਧਮਗ੍ਰਾਮ-ਬਾਰਾਸਾਤ ਵੱਲੋਂ ਕਾਕਪਿਟ ਵੱਲ ਆਉਂਦੀ ਹੋਈ ਤੇਜ਼ ‘ਲੇਜ਼ਰ ਲਾਈਟ’ ਨਜ਼ਰ ਆਈ। ਅਚਾਨਕ ਲੇਜ਼ਰ ਲਾਈਟ ਦੀ ਚਮਕ ਨੇ ਪਾਇਲਟ ਦੀ ਨਜ਼ਰ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਨੂੰ ਕੁਝ ਸਮੇਂ ਲਈ ਉਲਝਣ ਵਿਚ ਪਾ ਦਿੱਤਾ ਜਿਸ ਕਾਰਨ ਜਹਾਜ਼ ਆਪਣੀ ਨਿਰਧਾਰਤ ਲੈਂਡਿੰਗ ਤੋਂ ਖੁੰਝ ਗਿਆ ਅਤੇ ਦੁਬਾਰਾ ਲੈਂਡ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਸਮਾਨ 'ਚ ਚੱਕਰ ਲਗਾਉਣੇ ਪਏ। ਬਾਅਦ ਵਿਚ ਜਹਾਜ਼ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ।

ਇਸ ਘਟਨਾ ਤੋਂ ਬਾਅਦ ਏਅਰਲਾਈਨ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ, ਕੋਲਕਾਤਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐੱਨ.ਐੱਸ.ਸੀ.ਬੀ.ਆਈ. ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦੇ ਆਸ-ਪਾਸ ‘ਲੇਜ਼ਰ ਲਾਈਟ’ ਦੀ ਵਰਤੋਂ ਕਰਨਾ ਮਨ੍ਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News