ਪੁਜਾਰੀ ਨੇ ਥਾਣਾ ਕੰਪਲੈਕਸ ’ਚ ਲਾਇਆ ਫਾਹਾ, ਇਲਾਜ ਦੌਰਾਨ ਮੌਤ

Monday, Aug 10, 2026 - 08:39 PM (IST)

ਪੁਜਾਰੀ ਨੇ ਥਾਣਾ ਕੰਪਲੈਕਸ ’ਚ ਲਾਇਆ ਫਾਹਾ, ਇਲਾਜ ਦੌਰਾਨ ਮੌਤ

ਝਾਂਸੀ (ਉ. ਪ੍ਰ.),  (ਏਜੰਸੀ)-ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ’ਚ ਛੇੜਛਾੜ ਦੇ ਦੋਸ਼ ’ਚ ਗੁਰਸਰਾਏ ਥਾਣੇ ਲਿਆਂਦੇ ਗਏ ਇਕ ਪੁਜਾਰੀ ਨੇ ਥਾਣਾ ਕੰਪਲੈਕਸ ’ਚ ਫਾਹਾ ਲਾ ਲਿਆ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਅਰਵਿੰਦ ਕੁਮਾਰ ਨੇ ਦੱਸਿਆ ਕਿ ਸਿੰਧਰ ਖੇਤਰ ਦੇ ਵਸਨੀਕ ਰਾਜੇਂਦਰ ਪ੍ਰਸਾਦ (62) ਨੂੰ ਐਤਵਾਰ ਨੂੰ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਪਰ ਸੋਮਵਾਰ ਸਵੇਰੇ ਉਸ ਨੇ ਗੁਰਸਰਾਏ ਪੁਲਸ ਸਟੇਸ਼ਨ ਕੰਪਲੈਕਸ ਵਿਚ ਫਾਹਾ ਲਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਇਲਾਜ ਲਈ ਸਿਹਤ ਕੇਂਦਰ ’ਚ ਪਹੁੰਚਾਇਆ ਜਿੱਥੋਂ ਉਸ ਨੂੰ ਮੈਡੀਕਲ ਕਾਲਜ ਲਿਆਂਦਾ ਗਿਆ ਪਰ ਕੁਝ ਸਮੇਂ ਬਾਅਦ ਹੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਇਸ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।


author

Shubam Kumar

Content Editor

Related News