ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਸਿਖਾਈ ''ਮਟਨ'' ਦੀ ਰੈਸਿਪੀ, ਇਕੱਠੇ ਕੀਤੇ ਡਿਨਰ (ਵੇਖੋ ਵੀਡੀਓ)

Wednesday, Sep 06, 2023 - 05:45 PM (IST)

ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਸਿਖਾਈ ''ਮਟਨ'' ਦੀ ਰੈਸਿਪੀ, ਇਕੱਠੇ ਕੀਤੇ ਡਿਨਰ (ਵੇਖੋ ਵੀਡੀਓ)

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨੀਂ ਰਾਸ਼ਟਰੀ ਜਨਤਾ ਦਲ (RJD) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕੀਤੀ। ਇਹ ਬੈਠਕ ਸੰਸਦ ਮੈਂਬਰ ਮੀਸਾ ਭਾਰਤੀ ਦੇ ਪੰਡਰਾ ਰੋਡ ਸਥਿਤ ਰਿਹਾਇਸ਼ 'ਤੇ ਹੋਈ। ਇਸ ਮੁਲਾਕਾਤ ਦੌਰਾਨ ਲਾਲੂ ਯਾਦਵ ਨੇ ਚੰਪਾਰਣ ਮਟਨ ਬਣਾ ਕੇ ਰਾਹੁਲ ਨੂੰ ਖੁਆਇਆ। ਲਾਲੂ ਨੇ ਰਾਹੁਲ ਨੂੰ ਇਸ ਦੀ ਰੈਸਿਪੀ ਵੀ ਸਿਖਾਈ। ਲਾਲੂ ਦੇ ਹੱਥਾਂ ਦਾ ਬਣਿਆ ਬਿਹਾਰ ਦਾ ਸਪੈਸ਼ਲ ਮਟਨ ਖਾ ਕੇ ਰਾਹੁਲ ਨੇ ਇਸ ਦੀ ਸ਼ਲਾਘਾ ਵੀ ਕੀਤੀ। 

ਇਹ ਵੀ ਪੜ੍ਹੋ-  ਭਾਰਤ ਬਨਾਮ 'ਇੰਡੀਆ' ਵਿਵਾਦ ਨੂੰ ਲੈ ਕੇ PM ਮੋਦੀ ਨੇ ਮੰਤਰੀਆਂ ਨੂੰ ਦਿੱਤੀ ਇਹ ਹਿਦਾਇਤ

ਸੂਤਰਾਂ ਮੁਤਾਬਕ ਰਾਹੁਲ ਗਾਂਧੀ ਅਤੇ ਲਾਲੂ ਪ੍ਰਸਾਦ ਦੀ ਇਹ ਮੁਲਾਕਾਤ ਕਈ ਮਾਇਨਿਆਂ ਵਿਚ ਖ਼ਾਸ ਹੈ। ਇਸੇ ਮਹੀਨੇ ਮੁੰਬਈ 'ਚ ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਆ' ਦੀ ਤੀਜੀ ਬੈਠਕ ਹੋਣੀ ਹੈ। ਰਿਪੋਰਟਾਂ ਮੁਤਾਬਕ ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਆਪਣੇ ਹੱਥਾਂ ਨਾਲ ਚੰਪਾਰਣ ਮਟਨ ਬਣਾ ਕੇ ਖੁਆਇਆ। ਰਾਹੁਲ ਗਾਂਧੀ ਦੀ ਟੀਮ ਨੇ ਇਸ ਦਾ ਵੀਡੀਓ ਵੀ ਰਿਕਾਰਡ ਕੀਤਾ ਹੈ, ਜਿਸ ਨੂੰ ਜਾਰੀ ਵੀ ਕੀਤਾ ਗਿਆ। ਉੱਥੇ ਹੀ ਲਾਲੂ ਦੇ ਹੱਥਾਂ ਦਾ ਬਣਿਆ ਮਟਨ ਰਾਹੁਲ ਨੇ ਕਾਫੀ ਪਸੰਦ ਕੀਤਾ, ਉਹ ਇਸ ਦੀ ਤਾਰੀਫ਼ ਕਰਦੇ ਨਜ਼ਰ ਆਏ। 

ਇਹ ਵੀ ਪੜ੍ਹੋ-  ਇਤੇਫ਼ਾਕ! 74 ਸਾਲ ਪਹਿਲਾਂ ਵੀ 'ਇੰਡੀਆ' ਦਾ ਨਾਂ ਬਦਲਣ ਲਈ ਲਿਆਂਦਾ ਗਿਆ ਸੀ ਸੋਧ ਪ੍ਰਸਤਾਵ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News