ਲਾਲੂ ਯਾਦਵ ਦੀ ਬੇਟੀ ਪਿਤਾ ਨੂੰ ਦੇਵੇਗੀ ਨਵਾਂ ਜੀਵਨ, ਕਰੇਗੀ ਕਿਡਨੀ ਦਾਨ

Thursday, Nov 10, 2022 - 11:31 PM (IST)

ਲਾਲੂ ਯਾਦਵ ਦੀ ਬੇਟੀ ਪਿਤਾ ਨੂੰ ਦੇਵੇਗੀ ਨਵਾਂ ਜੀਵਨ, ਕਰੇਗੀ ਕਿਡਨੀ ਦਾਨ

ਨਵੀਂ ਦਿੱਲੀ (ਅਨਸ) : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸਰਪ੍ਰਸਤ ਲਾਲੂ ਯਾਦਵ ਦੀ ਸਿੰਗਾਪੁਰ ’ਚ ਰਹਿਣ ਵਾਲੀ ਬੇਟੀ ਰੋਹਿਣੀ ਆਚਾਰੀਆ ਆਪਣੇ ਪਿਤਾ ਨੂੰ ਇਕ ਕਿਡਨੀ ਦਾਨ ਕਰੇਗੀ। ਯਾਦਵ (74) ਪਿਛਲੇ ਮਹੀਨੇ ਸਿੰਗਾਪੁਰ ਤੋਂ ਵਾਪਸ ਆਏ ਸਨ, ਜਿੱਥੇ ਉਹ ਆਪਣੀ ਕਿਡਨੀ ਦੀ ਸਮੱਸਿਆ ਦੇ ਇਲਾਜ ਲਈ ਗਏ ਸਨ।

ਇਹ ਵੀ ਪੜ੍ਹੋ : ਬੈਂਗਲੁਰੂ ਤੇ ਹੈਦਰਾਬਾਦ 'ਚ ਲਾਂਚ ਹੋਇਆ ਜੀਓ ਦਾ 5ਜੀ

ਰਾਜਦ ਪ੍ਰਧਾਨ ਨੂੰ ਉੱਥੋਂ ਦੇ ਡਾਕਟਰਾਂ ਨੇ ਕਿਡਨੀ ਟ੍ਰਾਂਸਪਲਾਂਟ ਦੀ ਸਲਾਹ ਦਿੱਤੀ ਹੈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ, ‘‘ਉਨ੍ਹਾਂ ਦੀ ਬੇਟੀ ਰੋਹਿਣੀ ਨੇ ਆਪਣੇ ਪਿਤਾ ਨੂੰ ਨਵਾਂ ਜੀਵਨ ਦੇਣ ਦਾ ਫੈਸਲਾ ਕੀਤਾ ਹੈ।’’


author

Mandeep Singh

Content Editor

Related News