ਚਾਰਾ ਘਪਲਾ ਕੇਸ ’ਚ ਰਾਹਤ: ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

04/17/2021 1:32:19 PM

ਰਾਂਚੀ— ਦੇਸ਼ ’ਚ ਚਰਚਿੱਤ ਮਾਮਲਿਆਂ ’ਚੋਂ ਇਕ ਚਾਰਾ ਘਪਲਾ ਕੇਸ ਨਾਲ ਸਬੰਧਤ ਦੁਮਕਾ ਖਜ਼ਾਨਾ ਤੋਂ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਵੱਡੀ ਰਾਹਤ ਮਿਲੀ ਹੈ। ਝਾਰਖੰਡ ਹਾਈ ਕੋਰਟ ਨੇ ਕੁਝ ਸ਼ਰਤਾਂ ਨਾਲ ਰਾਸ਼ਟਰੀ ਜਨਤਾ ਦਲ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਜ਼ਮਾਨਤ ਦੇ ਦਿੱਤੀ ਹੈ। ਹੁਣ ਲਾਲੂ ਜੇਲ੍ਹ ’ਚੋਂ ਜਲਦੀ ਰਿਹਾਅ ਹੋ ਜਾਣਗੇ। ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ਨੇ ਸਾਰੇ ਪੱਖਾਂ ਨੂੰ ਸੁਣਨ ਮਗਰੋਂ ਅੱਧੀ ਸਜ਼ਾ ਪੂਰੀ ਕਰਨ ਦੇ ਆਧਾਰ ’ਤੇ ਲਾਲੂ ਨੂੰ ਚਾਰਾ ਘਪਲਾ ਮਾਮਲੇ ਵਿਚ ਕੁਝ ਸ਼ਰਤਾਂ ਮੁਤਾਬਕ ਜ਼ਮਾਨਤ ਦੇ ਦਿੱਤੀ ਹੈ। 

PunjabKesari

ਲਾਲੂ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦੇ ਹੋਏ ਝਾਰਖੰਡ ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਜ਼ਮਾਨਤ ਲਈ ਲਾਲੂ ਨੂੰ ਇਕ ਲੱਖ ਰੁਪਏ ਦਾ ਮੁਚਲਕਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਾਉਣਾ ਹੋਵੇਗਾ। ਬਿਨਾਂ ਕੋਰਟ ਦੀ ਇਜਾਜ਼ਤ ਦੇ ਵਿਦੇਸ਼ ਨਹੀਂ ਜਾ ਸਕਣਗੇ। ਆਪਣਾ ਪਤਾ ਅਤੇ ਮੋਬਾਇਲ ਨੰਬਰ ਨਹੀਂ ਬਦਲ ਸਕਦੇ। 

ਦੱਸਣਯੋਗ ਹੈ ਕਿ ਦੁਮਕਾ ਖਜ਼ਾਨਾ ਤੋਂ ਗੈਰ-ਕਾਨੂੰਨੀ ਨਿਕਾਸੀ ਦੇ ਕੇਸ ਵਿਚ ਲਾਲੂ ਪ੍ਰਸਾਦ ਨੇ ਜ਼ਮਾਨਤ ਲਈ ਅੱਧੀ ਸਜ਼ਾ ਪੂਰੀ ਕਰਨ ਦਾ ਦਾਅਵਾ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਵਿਚ ਸੀ. ਬੀ. ਆਈ. ਦੀ ਅਦਾਲਤ ਨੇ ਲਾਲੂ ਪ੍ਰਸਾਦ ਨੂੰ 7-7 ਸਾਲ ਦੀ ਸਜ਼ਾ ਦੋ ਵੱਖ-ਵੱਖ ਧਰਾਵਾਂ ਵਿਚ ਸੁਣਾਈ ਸੀ। ਲਾਲੂ ਨੇ ਦਾਅਵਾ ਕੀਤਾ ਕਿ ਉਹ ਅੱਧੀ ਸਜ਼ਾ ਪੂਰੀ ਕਰ ਚੁੱਕੇ ਹਨ। ਉੱਥੇ ਹੀ ਸੀ. ਬੀ. ਆਈ. ਦਾ ਦਾਅਵਾ ਸੀ ਕਿ ਲਾਲੂ ਪ੍ਰਸਾਦ ਦੀ ਅੱਧੀ ਸਜ਼ਾ ਅਜੇ ਪੂਰੀ ਨਹੀਂ ਹੋਈ ਹੈ। 


Tanu

Content Editor

Related News