ਲਾਲੂ ਯਾਦਵ ਦੀ ਹੋਈ ਸਫ਼ਲ ਸਰਜਰੀ, ਇਲਾਜ ਮਗਰੋਂ ਪਹਿਲੀ ਤਸਵੀਰ ਆਈ ਸਾਹਮਣੇ

Friday, Sep 13, 2024 - 01:05 PM (IST)

ਲਾਲੂ ਯਾਦਵ ਦੀ ਹੋਈ ਸਫ਼ਲ ਸਰਜਰੀ, ਇਲਾਜ ਮਗਰੋਂ ਪਹਿਲੀ ਤਸਵੀਰ ਆਈ ਸਾਹਮਣੇ

ਨਵੀਂ ਦਿੱਲੀ- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ. ਜੇ. ਡੀ. ਸੁਪਰੀਮੋ ਲਾਲੂ ਪ੍ਰਸਾਦ ਦੀ ਮੁੰਬਈ ਦੇ ਇਕ ਹਸਪਤਾਲ 'ਚ ਸਫਲ ਐਂਜੀਓਪਲਾਸਟੀ ਕੀਤੀ ਗਈ। ਸਫ਼ਲ ਇਲਾਜ ਮਗਰੋਂ ਲਾਲੂ ਯਾਦਵ ਦੀ ਧੀ ਰੋਹਿਣੀ ਆਚਾਰੀਆ ਨੇ ਆਪਣੇ ਸੋਸ਼ਲ ਮੀਡੀਆ ਪੋਸਟ 'ਚ ਉਨ੍ਹਾਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਆਪਣੀ ਪੋਸਟ 'ਚ ਧੀ ਨੇ ਪਿਤਾ ਲਾਲੂ ਯਾਦਵ ਦੀ ਤਸਵੀਰ ਸਾਂਝਾ ਕਰਦਿਆਂ ਲਿਖਿਆ ਕਿ ਹੁਣ ਉਨ੍ਹਾਂ ਦੇ ਪਿਤਾ ਬਿਲਕੁਲ ਠੀਕ ਹਨ।

ਐਂਜੀਓਪਲਾਸਟੀ ਕੀ ਹੈ?

ਐਂਜੀਓਪਲਾਸਟੀ ਇਕ ਸਰਜੀਕਲ ਪ੍ਰਕਿਰਿਆ ਹੈ, ਜਿਸ 'ਚ ਦਿਲ ਦੀਆਂ ਮਾਸਪੇਸ਼ੀਆਂ ਤੱਕ ਖੂਨ ਦੀ ਸਪਲਾਈ ਕਰਨ ਵਾਲੀਆਂ ਖੂਨ ਦੀਆਂ ਨਾੜੀਆਂ ਨੂੰ ਖੋਲ੍ਹਿਆ ਜਾਂਦਾ ਹੈ। ਡਾਕਟਰੀ ਭਾਸ਼ਾ ਵਿਚ ਇਨ੍ਹਾਂ ਖੂਨ ਦੀਆਂ ਨਾੜੀਆਂ ਨੂੰ ਕੋਰੋਨਰੀ ਆਰਟਰੀਜ਼ ਕਿਹਾ ਜਾਂਦਾ ਹੈ। ਦਿਲ ਦੇ ਦੌਰੇ ਜਾਂ ਸਟ੍ਰੋਕ ਵਰਗੀਆਂ ਸਮੱਸਿਆਵਾਂ ਤੋਂ ਬਾਅਦ ਅਕਸਰ ਐਂਜੀਓਪਲਾਸਟੀ ਦਾ ਸੁਝਾਅ ਦਿੱਤਾ ਜਾਂਦਾ ਹੈ।

ਰਿਪੋਰਟ ਮੁਤਾਬਕ ਇਕ ਘੰਟੇ ਦੇ ਅੰਦਰ ਮਰੀਜ਼ ਨੂੰ ਐਂਜੀਓਪਲਾਸਟੀ ਮਿਲਣ ਨਾਲ ਮੌਤ ਦਾ ਰਿਸਕ ਘੱਟ ਹੋ ਸਕਦਾ ਹੈ। ਇਸ ਨੂੰ ਜਿੰਨਾ ਜਲਦੀ ਕੀਤਾ ਜਾਵੇ, ਮਰੀਜ਼ ਦੇ ਹਾਰਟ ਫੇਲੀਅਰ ਦਾ ਖ਼ਤਰਾ ਓਨਾਂ ਹੀ ਘੱਟ ਹੁੰਦਾ ਹੈ। ਐਂਜੀਓਪਲਾਸਟੀ ਤਿੰਨ ਤਰ੍ਹਾਂ ਦੀ ਹੁੰਦੀ ਹੈ। ਬੈਲੂਨ ਐਂਜੀਓਪਲਾਸਟੀ, ਲੇਜ਼ਰ ਐਂਜੀਓਪਲਾਸਟੀ ਅਤੇ ਐਥੇਰੇਕਟੋਮੀ ਐਂਜੀਓਪਲਾਸਟੀ।


author

Tanu

Content Editor

Related News