ਈ.ਡੀ. ਦਾ ਖੁਲਾਸਾ : ਲਾਲੂ ਦੇ ਸਹਿਯੋਗੀ ਨੇ ਨੌਕਰੀ ਦੇ ਬਦਲੇ ਹੜੱਪ ਲਏ ਕਈ ਪਲਾਟ

Wednesday, Nov 15, 2023 - 04:01 PM (IST)

ਈ.ਡੀ. ਦਾ ਖੁਲਾਸਾ : ਲਾਲੂ ਦੇ ਸਹਿਯੋਗੀ ਨੇ ਨੌਕਰੀ ਦੇ ਬਦਲੇ ਹੜੱਪ ਲਏ ਕਈ ਪਲਾਟ

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦੋਸ਼ ਲਾਇਆ ਹੈ ਕਿ ਰੇਲਵੇ ਵਿੱਚ ਨੌਕਰੀ ਦੇ ਬਦਲੇ ਜ਼ਮੀਨੀ ਘਪਲੇ ਵਿੱਚ ਹੁਣੇ ਜਿਹੇ ਗ੍ਰਿਫਤਾਰ ਕੀਤੇ ਗਏ ਅਮਿਤ ਕਤਿਆਲ ਨਾਮੀ ਵਿਅਕਤੀ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਵਲੋਂ ਉਮੀਦਵਾਰਾਂ ਕੋਲੋਂ ਕਈ ਪਲਾਟ ਹਾਸਲ ਕੀਤੇ ਸਨ। ਕੇਂਦਰੀ ਏਜੰਸੀ ਨੇ ਕਤਿਆਲ ਨੂੰ ਪਹਿਲਾਂ ਹਿਰਾਸਤ ’ਚ ਲਿਆ ਸੀ। ਬਾਅਦ ਵਿੱਚ 11 ਨਵੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਦੀ ਇੱਕ ਅਦਾਲਤ ਨੇ ਉਸ ਨੂੰ 16 ਨਵੰਬਰ ਤੱਕ ਈ. ਡੀ. ਦੀ ਹਿਰਾਸਤ ਵਿੱਚ ਭੇਜ ਦਿੱਤਾ। ਈ. ਡੀ. ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਨੋਟ ਕੀਤਾ ਗਿਆ ਕਿ ਕਤਿਆਲ ਏ. ਕੇ. ਇੰਫੋਸਿਸਟਮ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਦਾ ਡਾਇਰੈਕਟਰ ਸੀ। ਉਸ ਨੇ ਲਾਲੂ ਵਲੋਂ ਕੰਪਨੀ ਰਾਹੀਂ ਉਮੀਦਵਾਰਾਂ ਤੋਂ ਜ਼ਮੀਨ ਦੇ ਪਲਾਟ ਹਾਸਲ ਕੀਤੇ ਸੀ।

ਏਜੰਸੀ ਨੇ ਜਾਰੀ ਇੱਕ ਬਿਆਨ ਵਿੱਚ ਦੋਸ਼ ਲਾਇਆ ਕਿ ਕੰਪਨੀ ਦਾ ਰਜਿਸਟਰਡ ਪਤਾ ਡੀ-1088, ਨਿਊ ਫ੍ਰੈਂਡਜ਼ ਕਾਲੋਨੀ, ਨਵੀਂ ਦਿੱਲੀ ਹੈ। ਇਹ ਘਰ ਲਾਲੂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਜੁੜਿਆ ਹੋਇਆ ਹੈ। ਕਤਿਆਲ ਨੇ ਰੇਲਵੇ ਮੰਤਰੀ ਦੇ ਕਾਰਜਕਾਲ ਦੌਰਾਨ ਲਾਲੂ ਨੂੰ ਨਾਜਾਇਜ਼ ਲਾਭ ਦੇਣ ਲਈ ਕਈ ਹੋਰ ਪਲਾਟ ਵੀ ਹਾਸਲ ਕੀਤੇ ਸਨ। ਇਸ ’ਚ ਕਿਹਾ ਗਿਆ ਹੈ ਕਿ 2014 ’ਚ ਇਸ ਕੰਪਨੀ ਦੇ ਸ਼ੇਅਰ ਜ਼ਮੀਨ ਐਕੁਆਇਰ ਕਰਨ ਲਈ ਲਾਲੂ ਪਰਿਵਾਰ ਦੇ ਮੈਂਬਰਾਂ ਨੂੰ ਟਰਾਂਸਫਰ ਕਰ ਦਿੱਤੇ ਗਏ ਸਨ। ਕਤਿਆਲ ਦੇ ਟਿਕਾਣੇ ’ਤੇ ਏਜੰਸੀ ਨੇ ਮਾਰਚ ’ਚ ਛਾਪੇਮਾਰੀ ਕੀਤੀ ਸੀ। ਉਦੋਂ ਲਾਲੂ ਪ੍ਰਸਾਦ, ਉਨ੍ਹਾਂ ਦੇ ਛੋਟੇ ਪੁੱਤਰ ਤੇਜਸਵੀ ਯਾਦਵ, ਬੇਟੀਆਂ ਅਤੇ ਹੋਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਵੀ ਲਈ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News