ਲਾਲੂ ਦੀ ਸਿਹਤ ''ਚ ਸੁਧਾਰ, ਐਮਸ ਲੈ ਜਾਣ ''ਤੇ ਚੱਲ ਰਿਹਾ ਹੈ ਵਿਚਾਰ: ਡਾਕਟਰ

Monday, Mar 26, 2018 - 05:02 PM (IST)

ਲਾਲੂ ਦੀ ਸਿਹਤ ''ਚ ਸੁਧਾਰ, ਐਮਸ ਲੈ ਜਾਣ ''ਤੇ ਚੱਲ ਰਿਹਾ ਹੈ ਵਿਚਾਰ: ਡਾਕਟਰ

ਰਾਂਚੀ— ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਲਾਲੂ ਯਾਦਵ ਦੀ ਸਿਹਤ 'ਚ ਇੰਨੀ ਦਿਨਾਂ ਕੁਝ ਸੁਧਾਰ ਹੈ। ਜਲਦੀ ਹੀ ਉਨ੍ਹਾਂ ਨੂੰ ਐਮਸ 'ਚ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਸਮੇਂ ਉਨ੍ਹਾਂ ਦਾ ਇਲਾਜ ਰਾਂਚੀ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ 'ਚ ਚੱਲ ਰਿਹਾ ਹੈ। ਚਾਰਾ ਘਪਲੇ ਦੇ ਚੌਥੇ ਮਾਮਲੇ 'ਚ ਆਰ.ਜੇ.ਡੀ ਮੁੱਖੀ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ 7-7 ਸਾਲ ਦੀ ਸਜ਼ਾ ਦੀ ਸੁਣਾਈ ਹੈ। ਇਸ ਦੇ ਨਾਲ ਹੀ 60 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ।
ਲਾਲੂ ਦੀ ਸਿਹਤ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਰਿਮਸ ਦੇ ਡਾਕਟਰ ਆਰ.ਕੇ ਸ਼੍ਰੀਵਾਸਤਵ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਇਸ ਸਮੇਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਜ਼ੀਕਲ ਪਰੇਸ਼ਾਨੀ ਨਹੀਂ ਹੈ। ਉਨ੍ਹਾਂ ਦੀ ਪੁਰਾਣੀ ਸਿਹਤ ਸੰਬੰਧੀ ਮੁਸ਼ਕਲਾਂ ਦਾ ਇਲਾਜ ਹੁਣ ਚੱਲ ਰਿਹਾ ਹੈ। ਅਸੀਂ ਉਨ੍ਹਾਂ ਨੂੰ ਐਮਸ 'ਚ ਸ਼ਿਫਟ ਕਰਨ ਦਾ ਵਿਚਾਰ ਕਰ ਰਹੇ ਹਾਂ। 


ਇਸ ਤੋਂ ਪਹਿਲੇ ਬੀ.ਜੇ.ਪੀ ਨੇਤਾ ਸ਼ਤਰੁਘਣ ਸਿੰਨ੍ਹਾ ਨੇ ਲਾਲੂ ਨਾਲ ਹਸਪਤਾਲ ਜਾ ਕੇ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦੀ ਤਸਵੀਰ ਵੀ ਟਵੀਟ ਕੀਤੀ ਸੀ। ਝਾਰਖੰਡ ਦੇ ਆਰ.ਆਈ.ਐਮ.ਐਸ ਹਸਪਤਾਲ 'ਚ ਭਰਤੀ ਲਾਲੂ ਨਾਲ ਮਿਲਣ ਗਏ ਸ਼ਤਰੁਘਣ ਸਿੰਨਾ ਨੇ ਫੋਟੋ 'ਤੇ ਟਵੀਟ ਕਰਕੇ ਲਿਖਿਆ ਕਿ ਇਹ ਪੁਰਾਣੇ ਪਰਿਵਾਰਕ ਦੋਸਤਾਂ ਅਤੇ ਇਕ ਵਰਗੀ ਸੋਚ ਰੱਖਣ ਵਾਲੇ ਸਮਾਜ ਦੇ ਮੈਬਰਾਂ ਦਾ ਰੀਯੂਨੀਅਨ ਹੈ।
ਚਾਰਾ ਘੱਪਲੇ ਦੇ ਇਕ ਮਾਮਲੇ 'ਚ ਇੰਨੀ ਦਿਨਾਂ ਸਜ਼ਾ ਕੱਟ ਰਹੇ ਆਰ.ਜੇ.ਡੀ ਮੁੱਖੀ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਇਸੀ ਘਪਲੇ ਦੇ ਚੌਥੇ ਮਾਮਲੇ 'ਚ ਵੀ 7-7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 60 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਦੁਮਕਾ ਖਜ਼ਾਨੇ ਤੋਂ 3.13 ਕਰੋੜ ਰੁਪਏ ਦੀ ਗੈਰ ਨਿਕਾਸੀ ਨਾਲ ਜੁੜੇ ਮਾਮਲੇ 'ਚ ਲਾਲੂ ਨੂੰ ਵਿਸ਼ੇਸ਼ ਅਦਾਲਤ ਨੇ ਪਿਛਲੇ ਹਫਤੇ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।


Related News