ਲਕਸ਼ਮੀ ਬਾਈ ਨੂੰ ਅੰਗਰੇਜ਼ਾਂ ਨਾਲ ਲੋਹਾ ਲੈਣ ਤੋਂ ਬਾਅਦ ਛੱਡਣੀ ਪਈ ਸੀ ਝਾਂਸੀ
Thursday, Apr 04, 2019 - 10:18 AM (IST)
ਨਵੀਂ ਦਿੱਲੀ— ਇਤਿਹਾਸ 'ਚ 4 ਅਪ੍ਰੈਲ ਦਾ ਦਿਨ ਯੁੱਧ ਦੀਆਂ 2 ਵੱਡੀਆਂ ਘਟਨਾਵਾਂ ਨਾਲ ਜੁੜਿਆ ਹੈ। 1858 'ਚ 4 ਅਪ੍ਰੈਲ ਦੇ ਦਿਨ ਅੰਗਰੇਜ਼ੀ ਫੌਜ ਵਿਰੁੱਧ ਭਿਆਨਕ ਸੰਘਰਸ਼ ਤੋਂ ਬਾਅਦ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੂੰ ਝਾਂਸੀ ਛੱਡਣੀ ਪਈ ਸੀ। ਅੰਗਰੇਜ਼ਾਂ ਨਾਲ ਡਟ ਕੇ ਲੋਹਾ ਲੈਣ ਵਾਲੀ ਲਕਸ਼ਮੀ ਬਾਈ ਝਾਂਸੀ ਤੋਂ ਨਿਕਲ ਕੇ ਕਾਲਪੀ ਪੁੱਜੀ ਅਤੇ ਫਿਰ ਉੱਥੋਂ ਗਵਾਲੀਅਰ ਰਵਾਨਾ ਹੋਈ। ਦੂਜੇ ਵਿਸ਼ਵ ਯੁੱਧ ਦਾ ਨਿਰਣਾਇਕ ਮੋੜ ਕਿਹਾ ਜਾਣ ਵਾਲਾ 'ਦਿ ਬੈਟਲ ਆਫ ਕੋਹਿਮਾ' 1944 ਨੂੰ ਅੱਜ ਹੀ ਦਿਨ ਸ਼ੂਰ ਹੋਇਆ ਸੀ, ਜਿਸ ਨੇ ਏਸ਼ੀਆ ਵੱਲ ਵਧਦੇ ਜਾਪਾਨ ਦੇ ਕਦਮਾਂ ਨੂੰ ਰੋਕ ਦਿੱਤਾ ਸੀ।
ਦੇਸ਼ ਦੁਨੀਆ ਦੇ ਇਤਿਹਾਸ 'ਚ 4 ਅਪ੍ਰੈਲ ਦੀ ਤਾਰੀਕ 'ਤੇ ਦਰਜ ਹੋਰ ਮਹੱਤਵਪੂਰਨ ਘਟਨਾਵਾਂ ਦਾ ਸਿਲਸਿਲੇਵਾਰ ਵੇਰਵਾ ਇਸ ਤਰ੍ਹਾਂ ਹੈ:-
1768- ਫਿਲਿਪ ਏਸਲੇ ਮਾਰਡਨ ਸਰਕਸ ਦਾ ਪਹਿਲਾ ਸ਼ੋਅ ਪੇਸ਼ ਕੀਤਾ।
1769- ਹੈਦਰ ਅਲੀ ਨੇ ਪਹਿਲੇ ਐਂਗਲੋ:ਮੈਸੂਰ ਯੁੱਧ 'ਚ ਸ਼ਾਂਤੀ ਦੀਆਂ ਸ਼ਰਤਾਂ ਤੈਅ ਕੀਤੀਆਂ।
1818- ਅਮਰੀਕੀ ਕਾਂਗਰਸ ਨੇ ਅਮਰੀਕਾ ਦੇ ਝੰਡੇ ਨੂੰ ਮਨਜ਼ੂਰੀ ਦਿੱਤੀ।
1858- ਰਾਣੀ ਲਕਸ਼ਮੀਬਾਈ ਨੂੰ ਅੰਗਰੇਜ਼ਾਂ ਤੋਂ ਭਿਆਨਕ ਯੁੱਧ ਤੋਂ ਬਾਅਦ ਝਾਂਸੀ ਨੂੰ ਛੱਡਣਾ ਪਿਆ।
1904- ਹਿੰਦੀ ਸਿਨੇਮਾ ਦੇ ਹਰਦਿਲ ਅਜੀਜ ਗਾਇਕ ਅਤੇ ਕਲਾਕਾਰ ਕੁੰਦਨ ਲਾਲ ਸਹਿਗਲ ਦਾ ਜਨਮ।
1905- ਭਾਰਤ ਦੀ ਕਾਂਗੜਾ ਘਾਟੀ 'ਚ ਭੂਚਾਲ ਨਾਲ 20 ਹਜ਼ਾਰ ਲੋਕਾਂ ਦੀ ਮੌਤ।
1910- ਸ਼੍ਰੀ ਅਰਬਿੰਦੋ ਪੁਡੁਚੇਰੀ ਪਹੁੰਚੇ, ਜੋ ਬਾਅਦ 'ਚ ਉਨ੍ਹਾਂ ਦੇ ਧਿਆਨ ਅਤੇ ਅਧਿਆਤਮ ਦਾ ਕੇਂਦਰ ਬਣਿਆ।
1944- ਦੂਜੇ ਵਿਸ਼ਵ ਯੁੱਧ 'ਚ ਐਂਗਲੋ ਅਮਰੀਕੀ ਫੌਜ ਦੀ ਬੁਖਾਰੇਸਟ 'ਚ ਤੇਲ ਸੋਧ ਯੰਤਰਾਂ 'ਤੇ ਪਹਿਲੀ ਬੰਬਬਾਰੀ, ਤਿੰਨ ਹਜ਼ਾਰ ਨਾਗਰਿਕਾਂ ਦੀ ਮੌਤ।
1968- ਮਾਰਟਿਨ ਲੂਥਰ ਕਿੰਗ ਦੀ ਟੇਨੇਸੀ ਦੇ ਮੇਮਫਿਸ 'ਚ ਇਕ ਮੋਟੇਲ 'ਚ ਕਤਲ।
1968- ਨਾਸਾ ਨੇ ਅਪੋਲੋ 6 ਦਾ ਪ੍ਰੀਖਣ ਕੀਤਾ।
1975- ਬਿਲ ਗੇਟਸ ਅਤੇ ਪਾਲ ਏਲੇਨ ਦਰਮਿਆਨ ਹਿੱਸੇਦਾਰੀ ਨਾਲ ਨਿਊ ਮੈਕਸੀਕੋ ਦੇ ਅਲਬਕਰਕ 'ਚ ਮਾਈਕ੍ਰੋਸਾਫਟ ਦੀ ਸਥਾਪਨਾ।
1979- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਨੂੰ ਮੌਤ ਦੀ ਸਜ਼ਾ।
1983- ਪੁਲਾੜ ਸ਼ਟਲ ਚੈਲੇਂਜਰ ਨੇ ਆਪਣੀ ਪਹਿਲੀ ਉਡਾਣ ਭਰੀ।