ਰੀਲ ਬਣਾਉਣ ਦਾ ਸ਼ੌਕ ਮਹਿਲਾ ਇੰਸਪੈਕਟਰ ਨੂੰ ਪਿਆ ਭਾਰੀ, ਥਾਣੇ ਪਹੁੰਚਦੇ ਹੀ SP ਨੇ ਲਿਆ ਲੰਮੇਂ ਹੱਥੀਂ
Monday, Mar 03, 2025 - 01:12 PM (IST)

ਚੰਪਾਰਣ - ਬਿਹਾਰ ਪੁਲਸ ਦੀ ਮਹਿਲਾ ਸਬ-ਇੰਸਪੈਕਟਰ ਨੂੰ ਸੋਸ਼ਲ ਮੀਡੀਆ ‘ਤੇ ਵਰਦੀ 'ਚ ਰੀਲ ਬਣਾਉਣਾ ਮਹਿੰਗਾ ਸਾਬਤ ਹੋਇਆ। ਕਾਰਵਾਈ ਕਰਦੇ ਹੋਏ ਐਸ.ਪੀ. ਸਵਰਨ ਪ੍ਰਭਾਤ ਨੇ ਮਹਿਲਾ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਮਹਿਲਾ ਇੰਸਪੈਕਟਰ ਪੂਰਬੀ ਚੰਪਾਰਣ ਦੇ ਪਹਾੜਪੁਰ ਪੁਲਸ ਸਟੇਸ਼ਨ 'ਚ ਤਾਇਨਾਤ ਹੈ। ਉਸ ‘ਤੇ ਡਿਊਟੀ ਦੌਰਾਨ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਰੀਲਾਂ ਬਣਾਉਣ ਦਾ ਦੋਸ਼ ਸੀ। ਵਰਦੀ 'ਚ ਬਣੇ ਉਸ ਦੇ ਵੀਡੀਓ ਵਾਇਰਲ ਹੋ ਰਹੇ ਹਨ।ਮਹਿਲਾ ਇੰਸਪੈਕਟਰ ਨੇ ਸਿਰਫ਼ ਕਾਰ 'ਚ ਹੀ ਨਹੀਂ ਸਗੋਂ ਬੈਂਕ 'ਚ ਵੀ ਰੀਲ ਬਣਾਈ। ਫ਼ਿਲਮੀ ਗੀਤਾਂ ਨੂੰ ਬੈਕਗ੍ਰਾਊਂਡ 'ਚ ਰੱਖ ਕੇ ਰੀਲਾਂ ਬਣਾਈਆਂ ਗਈਆਂ। ਪੂਰਬੀ ਚੰਪਾਰਨ ਦੇ ਐਸ.ਪੀ. ਸਵਰਨ ਪ੍ਰਭਾਤ ਨੇ ਮਾਮਲੇ ਦਾ ਤੁਰੰਤ ਨੋਟਿਸ ਲਿਆ।
ਇਹ ਵੀ ਪੜ੍ਹੋ- ਸੁਨੰਦਾ ਸ਼ਰਮਾ ਨੂੰ ਕਿਸ ਨੇ ਦਿੱਤਾ 'ਧੋਖਾ'? ਕਿਹਾ- ਕਿਸੇ ਨਾਲ ਵੀ ਇੰਝ ਨਾ ਹੋਵੇ
ਇੰਸਪੈਕਟਰ ਦਾ ਇੱਕ ਫਿਲਮੀ ਗੀਤ ‘ਤੇ ਰੀਲ ਬਣਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ, ਮਹਿਲਾ ਇੰਸਪੈਕਟਰ ਵਰਦੀ 'ਚ ਹੈ ਅਤੇ ਕਾਰ 'ਚ ਬੈਠੀ ਹੈ। ਉਸ ਨੇ ਟੋਪੀ ਕਾਰ ਦੇ ਅੰਦਰ ਰੱਖੀ ਹੋਈ ਹੈ। ਇੱਕ ਹੋਰ ਰੀਲ 'ਚ, ‘ਜ਼ਿੰਦਗੀ ਮੈਨੂੰ ਸਿਖਾ ਰਹੀ ਹੈ ਕਿ ਸਾਰਿਆਂ ਨਾਲ ਦੋਸਤੀ ਕਰੋ ਪਰ ਕਿਸੇ ਤੋਂ ਕੁਝ ਉਮੀਦ ਨਾ ਰੱਖੋ’ ਵੀ ਵਾਇਰਲ ਹੋ ਰਿਹਾ ਹੈ।ਬਿਹਾਰ ਦੇ ਡੀ.ਜੀ.ਪੀ. ਨੇ ਵਰਦੀ 'ਚ ਕਿਸੇ ਵੀ ਪੁਲਸ ਵਾਲੇ ਨੂੰ ਹਦਾਇਤ ਕੀਤੀ ਹੈ ਕਿ ਉਹ ਡਿਊਟੀ ਦੌਰਾਨ ਰੀਲ ਜਾਂ ਵੀਡੀਓ ਨਾ ਬਣਾਏ। ਇਸ ਦੇ ਬਾਵਜੂਦ, ਐਸ.ਆਈ. ਮਹਿਲਾ ਇੰਸਪੈਕਟਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹੀ ਅਤੇ ਵਰਦੀ 'ਚ ਵੀਡੀਓ ਬਣਾਈਆਂ। ਮਹਿਲਾ ਇੰਸਪੈਕਟਰ ਨੇ ਫੇਸਬੁੱਕ ‘ਤੇ ਆਪਣਾ ਅਕਾਊਂਟ ਬਣਾਇਆ ਹੈ। 12 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਸਥਾਨਕ ਨਾਗਰਿਕਾਂ ਨੇ ਉੱਚ ਪੁਲਸ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ- Laughter Chefs 2 'ਚ ਵਾਪਰਿਆ ਹਾਦਸਾ, ਮਸ਼ਹੂਰ ਅਦਾਕਾਰ ਦੀ ਵਾਲ- ਵਾਲ ਬਚੀ ਜਾਨ
ਸਬ ਇੰਸਪੈਕਟਰ ਨੇ ਸਰਕਾਰੀ ਵਾਹਨ 'ਚ ਯਾਤਰਾ ਕਰਦੇ ਸਮੇਂ ਅਤੇ ਬੈਂਕ ਨਿਰੀਖਣ ਦੌਰਾਨ ਅਤੇ ਪੁਲਸ ਸਟੇਸ਼ਨ ਦੇ ਅੰਦਰ ਵੀ ਰੀਲ ਬਣਾਏ। ਪੂਰਬੀ ਚੰਪਾਰਨ ਦੇ ਐਸ.ਪੀ .ਸਵਰਨ ਪ੍ਰਭਾਤ ਨੇ ਮਹਿਲਾ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਕਿਹਾ, ਮਹਿਲਾ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।’ ਪੁਲਸ ਹੈੱਡਕੁਆਰਟਰ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਕੋਈ ਵੀ ਪੁਲਸ ਕਰਮਚਾਰੀ ਜਾਂ ਅਧਿਕਾਰੀ ਵਰਦੀ 'ਚ ਰੀਲ ਨਹੀਂ ਬਣਾਏਗਾ। ਜੇਕਰ ਅਜਿਹਾ ਕਰਦੇ ਹੋਏ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਡਿਊਟੀ ਦੌਰਾਨ ਮੋਬਾਈਲ ਫੋਨ ਦੀ ਵਰਤੋਂ ‘ਤੇ ਵੀ ਪਾਬੰਦੀ ਹੈ। ਅਜਿਹਾ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8