ਮਹਿਲਾ ਇੰਸਪੈਕਟਰ ਦੀ ਬਹਾਦਰੀ ਨੂੰ ਸਲਾਮ, ਬੇਹੋਸ਼ ਵਿਅਕਤੀ ਦੀ ਇਸ ਤਰ੍ਹਾਂ ਬਚਾਈ ਜਾਨ (ਵੀਡੀਓ)

Friday, Nov 12, 2021 - 06:04 PM (IST)

ਮਹਿਲਾ ਇੰਸਪੈਕਟਰ ਦੀ ਬਹਾਦਰੀ ਨੂੰ ਸਲਾਮ, ਬੇਹੋਸ਼ ਵਿਅਕਤੀ ਦੀ ਇਸ ਤਰ੍ਹਾਂ ਬਚਾਈ ਜਾਨ (ਵੀਡੀਓ)

ਚੇਨਈ- ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਇਕ ਮਹਿਲਾ ਇੰਸਪੈਕਟਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਪੁਲਸ ਇੰਸਪੈਕਟਰ ਰਾਜੇਸ਼ਵਰੀ ਦੇ ਇਸ ਵੀਡੀਓ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਵੀਡੀਓ 'ਚ ਮਹਿਲਾ ਪੁਲਸ ਇੰਸਪੈਕਟਰ ਵਿਅਕਤੀ ਨੂੰ ਮੋਢਿਆਂ 'ਤੇ ਚੁੱਕ ਕੇ ਇਕ ਆਟੋ 'ਚ ਨੇੜੇ ਦੇ ਹਸਪਤਾਲ ਲਿਜਾਂਦੀ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੁੰਦੇ ਹੀ ਪੁਲਸ ਇੰਸਪੈਕਟਰ ਰਾਜੇਸ਼ਵਰੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। 

 

ਪੁਡੂਚੇਰੀ ਦੇ ਉੱਪ ਰਾਜਪਾਲ ਡਾ. ਤਮਿਲਿਸਾਈ ਸੌਂਦਰਾਰਾਜਨ ਨੇ ਸ਼ੁੱਕਰਵਾਰ ਨੂੰ ਮਹਿਲਾ ਇੰਸਪੈਕਟਰ ਦੀ ਬਹਾਦਰੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਵੀਰਵਾਰ ਨੂੰ ਚੇਨਈ ’ਚ ਇਕ ਬੇਹੋਸ਼ ਵਿਅਕਤੀ ਨੂੰ ਮਹਿਲਾ ਇੰਸਪੈਕਟਰ ਆਪਣੇ ਮੋਢੇ ’ਤੇ ਚੁੱਕ ਕੇ ਆਟੋਰਿਕਸ਼ਾ ਤੱਕ ਲੈ ਗਈ ਸੀ ਤਾਂ ਕਿ ਸਹੀ ਸਮੇਂ ਉਸ ਨੂੰ ਹਸਪਤਾਲ ਲਿਜਾਇਆ ਜਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਟੀਪੀ ਚਤਰਮ ਪੁਲਸ ਸਟੇਸ਼ਨ ਦੀ ਮਹਿਲਾ ਇੰਸਪੈਕਟਰ ਰਾਜੇਸ਼ਵਰੀ ਨੇ ਕਬਰਸਤਾਨ ’ਚ ਬੇਹੋਸ਼ ਪਏ ਇਕ ਵਿਅਕਤੀ ਦੀ ਮਦਦ ਕੀਤੀ ਸੀ। ਉਹ ਵਿਅਕਤੀ ਮੋਹਲੇਧਾਰ ਮੀਂਹ ਦੌਰਾਨ ਕਬਰਸਤਾਨ ’ਚ ਕੰਮ ਕਰਦੇ ਸਮੇਂ ਬੇਹੋਸ਼ ਹੋ ਗਿਆ ਸੀ। ਇਸ ਦੌਰਾਨ ਕਿਸੇ ਨੇ ਉਸ ਦਾ ਵੀਡੀਓ ਬਣਾ ਲਿਆ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।

ਇਹ ਵੀ ਪੜ੍ਹੋ : ਗੁਜਰਾਤ ਦੰਗੇ : ਨਰਿੰਦਰ ਮੋਦੀ ਨੂੰ ਮਿਲੀ ਕਲੀਨ ਚਿੱਟ ਨੂੰ ਜ਼ਾਕੀਆ ਜਾਫਰੀ ਨੇ SC ’ਚ ਦਿੱਤੀ ਚੁਣੌਤੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News