ਭਾਰਤ-ਚੀਨ ਵਿਵਾਦ ''ਤੇ ਬੋਲੇ ਰਾਹੁਲ ਗਾਂਧੀ, ਨਰਿੰਦਰ ਮੋਦੀ ਅਸਲ ''ਚ ''ਸਰੇਂਡਰ ਮੋਦੀ'' ਹਨ
Sunday, Jun 21, 2020 - 05:04 PM (IST)
ਨਵੀਂ ਦਿੱਲੀ- ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ 'ਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਦੇ ਬਾਅਦ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਤੇਵਰ ਤਿੱਖੇ ਹਨ। ਰਾਹੁਲ ਲਗਾਤਾਰ ਟਵਿੱਟਰ ਰਾਹੀਂ ਕੇਂਦਰੀ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ।
ਇਸ ਵਾਰ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਅਸਲ 'ਚ 'ਸਰੇਂਡਰ ਮੋਦੀ' ਹਨ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਆਪਣੇ ਟਵੀਟ 'ਚ ਵਿਦੇਸ਼ੀ ਨਿਊਜ਼ ਪੇਪਰ ਦਾ ਲੇਖ ਵੀ ਲਗਾਇਆ ਹੈ। ਜਿਸ 'ਚ ਭਾਰਤ ਦੇ ਚੀਨ ਦੇ ਪ੍ਰਤੀ ਤੁਸ਼ਟੀਕਰਨ ਨੀਤੀ ਦੇ ਖੁਲਾਸੇ ਬਾਰੇ ਦੱਸਿਆ ਗਿਆ ਹੈ।
ਇਸ ਤੋਂ ਪਹਿਲਾਂ ਲੱਦਾਖ ਮਾਮਲੇ 'ਤੇ ਸਰਕਾਰ ਤੋਂ ਲਗਾਤਾਰ ਸਵਾਲ ਕਰ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਹ ਦੋਸ਼ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਨੇ ਚੀਨੀ ਹਮਲੇ ਅੱਗੇ ਭਾਰਤੀ ਹਿੱਸਾ ਚੀਨ ਨੂੰ ਸੌਂਪ ਦਿੱਤਾ ਹੈ। ਜੇਕਰ ਜ਼ਮੀਨ ਚੀ ਦੀ ਸੀ ਤਾਂ ਸਾਡੇ ਫੌਜੀ ਕਿਉਂ ਮਾਰੇ ਗਏ? ਉਹ ਕਿੱਥੇ ਮਾਰੇ ਗਏ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਮਾਮਲੇ 'ਤੇ ਸ਼ੁੱਕਰਵਾਰ ਨੂੰ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ 'ਚ ਕਿਹਾ ਸੀ ਕਿ ਨਾ ਕੋਈ ਸਾਡੇ ਖੇਤਰ 'ਚ ਆਇਆ ਅਤੇ ਨਾ ਹੀ ਕਿਸੇ ਨੇ ਸਾਡੀ ਚੌਕੀ 'ਤੇ ਕਬਜ਼ਾ ਕੀਤਾ ਹੈ।