BRO ਦੀ ਮਿਹਨਤ ਨੂੰ ਸਲਾਮ, ਲੇਹ-ਮਨਾਲੀ ਮਾਰਗ ''ਤੇ 8 ਦਿਨਾਂ ''ਚ ਬਣਾਇਆ 110 ਫੁਟ ਲੰਬਾ ਪੁਲ

04/20/2021 11:58:05 AM

ਲੇਹ- ਲੱਦਾਖ ਨੂੰ ਹਿਮਾਚਲ ਨਾਲ ਜੋੜੇ ਰੱਖਣ ਲਈ 110 ਫੁੱਟ ਲੰਬੇ ਲੇਹ-ਸਰਚੂ ਪੁਲ ਨੂੰ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀ.ਆਰ.ਓ.) ਨੇ ਰਿਕਾਰਡ 8 ਦਿਨਾਂ 'ਚ ਤਿਆਰ ਕਰ ਦਿੱਤਾ। ਜ਼ਿਆਦਾ ਬਰਫ਼ਬਾਰੀ ਨਾਲ ਪੁਲ ਨੁਕਸਾਨਿਆ ਗਿਆ ਸੀ। ਰਣਨੀਤਕ ਮਹੱਤਵ ਦੇ ਬੈਲੀ ਪੁਲ ਨੂੰ ਬੀ.ਆਰ.ਓ ਨੇ ਨਾ ਸਿਰਫ਼ ਮੁੜ ਠੀਕ ਕਰ ਦਿੱਤਾ ਸਗੋਂ ਲੱਕੜ ਦੀ ਜਗ੍ਹਾ ਸਟੀਲ ਦੀ ਵਰਤੋਂ ਕਰ ਕੇ ਪੁਲ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਬਣਾ ਦਿੱਤਾ। ਇਸ ਪੁਲ ਨਾਲ ਲੇਹ-ਮਨਾਲੀ ਰੂਟ 'ਤੇ ਹੁਣ ਫ਼ੌਜ ਦੇ ਭਾਰੀ ਵਾਹਨਾਂ ਦਾ ਕਾਫ਼ਲਾ ਆਸਾਨੀ ਨਾਲ ਆਵਾਜਾਈ ਕਰ ਸਕੇਗਾ।

PunjabKesariਭਾਰੀ ਬਰਫ਼ਬਾਰੀ ਕਾਰਨ ਨੁਕਸਾਨਿਆ ਗਿਆ ਸੀ 110 ਫੁਟ ਲੰਬਾ ਪੁਲ 
ਬੀ.ਆਰ.ਓ. ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਸਕੀ ਨਾਲੇ 'ਤੇ ਬਣਿਆ 110 ਫੁਟ ਲੰਬਾ ਪੁਲ ਭਾਰੀ ਬਰਫ਼ਬਾਰੀ ਕਾਰਨ ਨੁਕਸਾਨਿਆ ਗਿਆ ਸੀ। ਇਲਾਕੇ 'ਚ ਪੁਲ ਬੇਹੱਦ ਮਹੱਤਵ ਰੱਖਦਾ ਹੈ। ਇਸ ਨੂੰ ਦੇਖਦੇ ਹੋਏ ਬੀ.ਆਰ.ਓ. ਦੇ ਪ੍ਰਾਜੈਕਟ ਹਿਮਾਂਕ ਦੇ ਅਧੀਨ ਮੌਸਮ ਦੀ ਚੁਣੌਤੀਆਂ ਦੇ ਬਾਵਜੂਦ ਪੁਲ ਦਾ ਕੰਮ 5 ਤੋਂ 12 ਅਪ੍ਰੈਲ ਵਿਚਾਲੇ ਯੁੱਧ ਪੱਧਰ 'ਤੇ ਅੰਜਾਮ ਦਿੱਤਾ ਗਿਆ। ਪੁਲ ਨੂੰ ਬਣਾਉਣ ਲਈ ਖ਼ਾਸ ਰਣਨੀਤੀ ਅਪਣਾਈ ਗਈ। ਇਕ ਪਾਸੇ ਪਹਿਲਾਂ ਤੋਂ ਬਣੇ ਪੁਲ ਨੂੰ ਤੋੜਨ ਦਾ ਕੰਮ ਤਾਂ ਦੂਜੇ ਪਾਸੇ ਨਵੇਂ ਸਿਰੇ ਤੋਂ ਨਿਰਮਾਣ ਦਾ ਕੰਮ ਚਲਾਇਆ ਗਿਆ। ਇਸ ਦੌਰਾਨ ਜ਼ਰੂਰੀ ਵਸਤੂਆਂ ਦੀ ਸਪਲਾਈ ਨਾਲ ਜੁੜੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਨਿਰਮਾਣ ਦਾ ਕੰਮ ਚਲਾਇਆ ਗਿਆ। ਇਸ ਦੌਰਾਨ ਜ਼ਰੂਰੀ ਵਸਤੂਆਂ ਨੂੰ ਸਪਲਾਈ ਨਾਲ ਜੁੜੇ ਭਾਰੀ ਵਾਹਨਾਂ ਦੀ ਆਵਾਜਾਈ ਰੁਕਣ ਨਹੀਂ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਰਿਕਾਰਡ ਸਮੇਂ 'ਚ ਤਿਆਰ ਕੀਤਾ ਗਿਆ ਇਹ ਪੁਲ ਪਹਿਲਾਂ ਤੋਂ ਕਈ ਗੁਣਾ ਮਜ਼ਬੂਤ ਹੋ ਗਿਆ ਹੈ।

PunjabKesariਪੁਲ ਦੀ ਸਮਰੱਥਾ 50 ਟਨ ਤੱਕ ਕੀਤੀ ਗਈ 
ਵਿਸਕੀ ਨਾਲੇ 'ਤੇ ਬਣਾਏ ਗਏ ਨਵੇਂ ਪੁਲ ਦੀ ਸਮਰੱਥਾ 50 ਟਨ ਤੱਕ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਟਰੱਕ ਡਰਾਈਵਰ ਇਸ ਪੁਲ ਤੋਂ ਲੰਘਦੇ ਸਮੇਂ ਡਰੇ ਰਹਿੰਦੇ ਸਨ। ਜ਼ਰੂਰੀ ਵਸਤੂਆਂ ਦੀ ਸਪਲਾਈ ਨਾਲ ਜੁੜੇ ਭਾਰੀ ਵਾਹਨਾਂ ਦੀ ਆਵਾਜਾਈ ਲਈ ਹੁਣ ਇਹ ਪੁਲ ਬਿਹਤਰ ਬਦਲ ਬਣ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News