ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸ਼ਹੀਦ ਸੱਤਪਾਲ ਦਾ ਅੰਤਿਮ ਸੰਸਕਾਰ

Wednesday, Aug 19, 2020 - 06:26 PM (IST)

ਹਿਸਾਰ- ਲੱਦਾਖ 'ਚ 15 ਅਗਸਤ ਨੂੰ ਸੜਕ ਹਾਦਸੇ 'ਚ ਸ਼ਹੀਦ ਹੋਏ ਜਵਾਨ ਸੱਤਪਾਲ ਭਾਕਰ ਦਾ ਅੱਜ ਯਾਨੀ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਜਵਾਨ ਭਾਕਰ ਦੀ ਸਾਢੇ 4 ਸਾਲਾ ਧੀ ਸਾਕਸ਼ੀ ਨੇ ਪਿਤਾ ਨੂੰ ਅਗਨੀ ਦਿੱਤੀ। ਸ਼ਮਸ਼ਾਨ ਘਾਟ 'ਤੇ ਸ਼ਰਧਾਂਜਲੀ ਦੇਣ ਲਈ ਲੋਕਾਂ ਦੀ ਭੀੜ ਲੱਗ ਗਈ। 1988 'ਚ ਪਿੰਡ ਭੋਡਾ ਹੋਸ਼ਨਾਕ 'ਚ ਜਨਮੇ ਅਤੇ ਭਾਰਤੀ ਫੌਜ 'ਚ ਲੱਦਾਖ ਖੇਤਰ 'ਚ ਤਾਇਨਾਤ ਸੱਤਪਾਲ ਭਾਕਰ 7 ਮਹੀਨੇ ਪਹਿਲਾਂ ਛੁੱਟੀਆਂ 'ਤੇ ਘਰ ਆਏ ਸਨ। 15 ਅਗਸਤ ਨੂੰ ਲੱਦਾਖ 'ਚ ਹੋਏ ਸੜਕ ਹਾਦਸੇ 'ਚ ਉਹ ਸ਼ਹੀਦ ਹੋ ਗਏ ਸਨ।

ਅੱਜ ਯਾਨੀ ਬੁੱਧਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਹਿਸਾਰ ਲਿਆਂਦੀ ਗਈ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਉਨ੍ਹਾਂ ਦੇ ਘਰ ਲਿਜਾਇਆ ਗਿਆ। ਉਸ ਤੋਂ ਬਾਅਦ ਅਗਰੋਹਾ ਸਥਿਤ ਸ਼ਮਸ਼ਾਨ ਘਾਟ ਲਿਆਂਦਾ ਗਿਆ। ਸ਼ਮਸ਼ਾਨ ਘਾਟ 'ਚ ਭਾਰਤੀ ਫੌਜ ਦੇ ਸੀ.ਈ.ਓ. ਸੁਰੇਸ਼ ਰਾਏ ਨੇ ਸ਼ਹੀਦ ਨੂੰ ਸਲਾਮੀ ਦਿੱਤੀ ਅਤੇ ਫੌਜ ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿਰਸਾ ਲੋਕ ਸਭਾ ਖੇਤਰ ਦੀ ਸੰਸਦ ਮੈਂਬਰ ਸੁਨੀਤ ਦੁੱਗਲ, ਰਾਜ ਸਭਾ ਸੰਸਦ ਮੈਂਬਰ ਡਾ. ਡੀ.ਪੀ. ਵਤਸ, ਐੱਸ.ਡੀ.ਐੱਮ. ਰਾਜੇਂਦਰ ਸਿੰਘ, ਰਾਜ ਮੰਤਰੀ ਅਨੂਪ ਧਾਨਕ ਦੇ ਪ੍ਰਤੀਨਿਧੀ ਦੇ ਰੂਪ 'ਚ ਉਨ੍ਹਾਂ ਦੇ ਭਰਾ ਸਤੀਸ਼ ਕੁਮਾਰ, ਬੀ.ਡੀ.ਪੀ.ਓ. ਮਨੋਜ ਕੁਮਾਰ, ਸਰਪੰਚ ਬਲਬੀਰ ਭਾਂਭੂ, ਪਿਤਾ ਬਲਵਾਨ, ਪੁਲਸ ਥਾਣਾ ਇੰਚਾਰਜ ਗੁਰਦੀਪ, ਜੇ.ਜੇ.ਪੀ. ਜ਼ਿਲ੍ਹਾ ਪ੍ਰਧਾਨ ਕੈਪਟਨ ਛਾਜੂਰਾਮ ਸਮੇਤ ਵੱਡੀ ਗਿਣਤੀ 'ਚ ਵਿਅਕਤੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।


DIsha

Content Editor

Related News