ਲੱਦਾਖ ''ਚ ਕੋਵਿਡ-19 ਦੇ 14 ਨਵੇਂ ਮਾਮਲੇ ਆਏ ਸਾਹਮਣੇ, 87 ਮਰੀਜ਼ ਹੋਏ ਠੀਕ

06/27/2020 11:30:55 PM

ਲੇਹ- ਲੱਦਾਖ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 960 ਹੋ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਿਆਦ ਵਿਚ 87 ਲੋਕਾਂ ਨੂੰ ਵਾਇਰਸ ਮੁਕਤ ਹੋਣ ਦੇ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 405 ਰਹਿ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚ 9 ਮਰੀਜ਼ ਕਾਰਗਿਲ ਜ਼ਿਲ੍ਹੇ ਦੇ ਅਤੇ 5 ਮਰੀਜ਼ ਲੇਹ ਜ਼ਿਲ੍ਹੇ ਦੇ ਹਨ। 

ਅਧਿਕਾਰੀਆਂ ਨੇ ਦੱਸਿਆ ਕਿ ਕੁਲ 960 ਪੀੜਤਾਂ ਵਿਚੋਂ 701 ਮਰੀਜ਼ ਕਾਰਗਿਲ ਅਤੇ 259 ਮਰੀਜ਼ ਲੇਹ ਜ਼ਿਲ੍ਹੇ ਦੇ ਹਨ। ਉਨ੍ਹਾਂ ਨੇ ਦੱਸਿਆ ਕਿ ਲੇਹ ਵਿਚ ਇਕ ਮਰੀਜ਼ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਮਿਆਦ ਵਿਚ ਕਾਰਗਿਲ ਦੇ 71 ਮਰੀਜ਼ਾਂ ਅਤੇ ਲੇਹ ਦੇ 17 ਮਰੀਜ਼ਾਂ ਨੂੰ ਵਾਇਰਸ ਮੁਕਤ ਹੋਣ ਦੇ ਬਾਅਦ ਹਸਪਤਾਲ ਵਿਚ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਕੁੱਲ 554 ਮਰੀਜ਼ ਠੀਕ ਹੋ ਚੁੱਕੇ ਹਨ, ਜਿਨ੍ਹਾਂ ਵਿਚ 400 ਕਾਰਗਿਲ ਜ਼ਿਲ੍ਹੇ ਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 405 ਰਹਿ ਗਈ ਹੈ, ਜਿਨ੍ਹਾਂ ਵਿਚੋਂ 104 ਲੇਹ ਵਿਚ ਅਤੇ 301 ਕਾਰਗਿਲ ਜ਼ਿਲ੍ਹ੍s ਦੇ ਹਸਪਤਾਲ ਵਿਚ ਭਰਤੀ ਹਨ। 
 


Sanjeev

Content Editor

Related News