ਲੱਦਾਖ ''ਚ ਚੀਨ ਦੀਆਂ ਹਰਕਤਾਂ ਤੋਂ ਬਾਅਦ ਹਿਮਾਚਲ ਦੇ ਸਰਹੱਦੀ ਖੇਤਰ ''ਚ ਸੁਰੱਖਿਆ ਵਧਾਈ ਗਈ

09/01/2020 4:08:24 PM

ਸ਼ਿਮਲਾ- ਪੂਰਬੀ ਲੱਦਾਖ 'ਚ ਪੇਂਗੋਂਗ ਝੀਲ ਨੇੜੇ ਘੁਸਪੈਠ ਕਰ ਰਹੇ ਚੀਨੀ ਫੌਜੀਆਂ ਨਾਲ ਭਾਰਤੀ ਜਵਾਨਾਂ ਦੀ ਝੜਪ ਤੋਂ ਬਾਅਦ ਪੈਦਾ ਤਣਾਅਪੂਰਨ ਸਥਿਤੀ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਵੀ ਸਰਗਰਮੀ ਵਧਾ ਦਿੱਤੀ ਗਈ ਹੈ। ਫੌਜ ਦੇ ਹੈਲੀਕਾਪਟਰ ਸ਼ਿਮਲਾ ਤੋਂ ਲੈ ਕੇ ਕਿੰਨੌਰ ਦੇ ਪੂਹ ਭਾਗ ਦੇ ਕਈ ਸਰਹੱਦੀ ਖੇਤਰਾਂ ਅਤੇ ਸਮਦੋ ਸਰਹੱਦ 'ਤੇ ਕੱਲ ਯਾਨੀ ਸੋਮਵਾਰ ਤੋਂ ਹੀ ਉਡਾਣਾਂ ਭਰ ਕੇ ਚੀਨ ਦੀ ਕਿਸੇ ਵੀ ਨਾਪਾਕ ਹਰਕਤ 'ਤੇ ਨਿਗਰਾਨੀ ਰੱਖੇ ਹੋਏ ਹਨ। ਕਿੰਨੌਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੋਪਾਲ ਚੰਦ ਨੇ ਦੱਸਿਆ ਕਿ ਸਾਰੇ ਸਰਹੱਦੀ ਖੇਤਰਾਂ 'ਚ ਸੁਰੱਖਿਆ ਵਿਵਸਥਾ ਚੌਕਸ ਕਰ ਦਿੱਤੀ ਗਈ ਹੈ ਅਤੇ ਇੱਥੇ ਫੌਜ ਦੇ ਜਵਾਨ ਤਾਇਨਾਤ ਹਨ। 

ਤਿੱਬਤ ਸਰਹੱਦ ਨਾਲ ਪੂਹ ਭਾਗ ਦੇ ਨਮਘਾ, ਕੁੰਨੋਚਾਰੰਗ, ਨੇਸੰਗ, ਪੂਨ ਦਾ ਰਿਸ਼ੀ ਡੋਗਰੀ ਅਤੇ ਛਿਤਕੁਲ ਨਾਲ ਲੱਗਦੀਆਂ ਤਿੱਬਤ ਸਰਹੱਦਾਂ 'ਤੇ ਵੀ ਫੌਜ ਦੇ ਜਵਾਨ ਚੀਨ ਦੇ ਕਿਸੇ ਵੀ ਹਰਕਤ ਨੂੰ ਰੋਕਣ ਲਈ ਚੌਕਸ ਹਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦੇ ਲਿਹਾਜ ਨਾਲ ਫੌਜ ਵਿਚ-ਵਿਚ ਹੈਲੀਕਾਪਟਰ ਦੇ ਮਾਧਿਅਮ ਨਾਲ ਸਰਹੱਦਾਂ ਦਾ ਨਿਰੀਖਣ ਕਰ ਰਹੀ ਹੈ। ਪੂਹ ਦੀ ਪ੍ਰਧਾਨ ਸੁਮਨ ਸਾਨਾ, ਕੁੰਨੋਚਾਰੰਗ ਦੇ ਪ੍ਰਧਾਨ ਪੂਰਨ ਸਿੰਘ ਨੇਗੀ, ਨੇਸੰਗ ਦੇ ਪ੍ਰਧਾਨ ਅਸ਼ੋਕ ਨੇਗੀ, ਛਿਤਕੁਲ ਦੀ ਪ੍ਰਧਾਨ ਰਾਜਕੁਮਾਰੀ ਨੇਗੀ ਨੇ ਦੱਸਿਆ ਕਿ ਕਿੰਨੌਰ ਜ਼ਿਲ੍ਹੇ ਦੀਆਂ ਤਿੱਬਤ ਨਾਲ ਲੱਗਦੀਆਂ ਸਰਹੱਦਾਂ ਸੁਰੱਖਿਅਤ ਹਨ।


DIsha

Content Editor

Related News