ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?

Thursday, Dec 14, 2023 - 02:26 PM (IST)

ਨਵੀਂ ਦਿੱਲੀ - ਸੰਸਦ 'ਤੇ ਬੀਤੇ ਦਿਨ 2001 ਦੇ ਅੱਤਵਾਦੀ ਹਮਲੇ ਦੀ ਬਰਸੀ ਦੇ ਦਿਨ ਸੁਰੱਖਿਆ 'ਚ ਕੁਤਾਹੀ ਦੀ ਇਕ ਵੱਡੀ ਘਟਨਾ ਸਾਹਮਣੇ ਆਈ, ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਲੋਕ-ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ। ਇਸ ਦੌਰਾਨ ਨੌਜਵਾਨਾਂ ਨੇ ਨਾਅਰੇ ਲਗਾਏ ਅਤੇ 'ਕੇਨ' ਜ਼ਰੀਏ ਪੀਲੇ ਰੰਗ ਦਾ ਧੂੰਆਂ ਫੈਲਾ ਦਿੱਤਾ। ਕੁਝ ਸੰਸਦ ਮੈਂਬਰਾਂ ਨੇ ਦੋਵਾਂ ਨੂੰ ਫੜ ਲਿਆ।

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮੁੱਦੇ ਨੇ ਫੜ੍ਹਿਆ ਜ਼ੋਰ
ਦੱਸਣਯੋਗ ਹੈ ਕਿ ਲੋਕ ਸਭਾ ਵਿਚ ਦਰਸ਼ਕ ਗੈਲਰੀ ਤੋਂ ਦੋ ਨੌਜਵਾਨਾਂ ਦੇ ਹੇਠਾਂ ਛਾਲ ਮਾਰਨ ਨਾਲ ਅਫੜਾ-ਦਫੜੀ ਮਚ ਗਈ। ਉਸੇ ਸਮੇਂ ਹੀ ਦੋ ਹੋਰ ਦੋਸ਼ੀਆਂ- ਅਮੋਲ ਸ਼ਿੰਦੇ ਅਤੇ ਨੀਲਮ ਦੇਵੀ ਨੇ ਸੰਸਦ ਕੰਪਲੈਕਸ ਦੇ ਬਾਹਰ 'ਕੇਨ' ਤੋਂ ਰੰਗਦਾਰ ਧੂੰਆਂ ਛੱਡਿਆ ਅਤੇ 'ਤਾਨਾਸ਼ਾਹੀ ਨਹੀਂ ਚੱਲੇਗੀ' ਵਰਗੇ ਨਾਅਰੇ ਲਗਾਏ। ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਇਹ ਮੁੱਦਾ ਜ਼ੋਰ ਫੜ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਚੁੱਕ ਰਹੇ ਹਨ। ਉੱਚ ਸੁਰੱਖਿਆ ਨਾਲ ਲੈਸ ਨਵੀਂ ਸੰਸਦ 'ਚ ਨੌਜਵਾਨ ਪਾਊਡਰ ਲੈ ਕੇ ਕਿਵੇਂ ਪਹੁੰਚੇ? ਕੀ ਉਨ੍ਹਾਂ ਦੀ ਜਾਂਚ ਨਹੀਂ ਕੀਤੀ?  

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ
ਖੁਲਾਸਾ ਹੋਇਆ ਕਿ ਨਵੇਂ ਸੰਸਦ ਭਵਨ ਵਿੱਚ ਥਰਮਲ ਇਮੇਜਿੰਗ ਸਿਸਟਮ ਹੈ, ਜਿਸ ਨਾਲ ਸੰਸਦ ਭਵਨ ਕੰਪਲੈਕਸ ਵਿੱਚ ਕਿਸੇ ਤਰ੍ਹਾਂ ਦੀ ਘੁਸਪੈਠ ਦਾ ਆਸਾਨੀ ਨਾਲ ਪਤਾ ਲਗਦਾ ਹੈ। ਸੰਸਦ ਭਵਨ ਕੰਪਲੈਕਸ ਦੀ ਨਿਗਰਾਨੀ ਕਰਨ ਲਈ ਚਿਹਰੇ ਦੀ ਪਛਾਣ ਕਰਨ ਵਾਲੇ ਸਿਸਟਮ ਨਾਲ ਲੈਸ ਐਡਵਾਂਸ ਸੀਸੀਟੀਵੀ ਕੈਮਰੇ ਹਨ, ਜੋ 360 ਡਿਗਰੀ ਘੁੰਮਦੇ ਹਨ ਅਤੇ ਹਰ ਗਤੀਵਿਧੀ 'ਤੇ ਨਜ਼ਰ ਰੱਖਦੇ ਹਨ। ਸੰਸਦ ਦੀ ਸੁਰੱਖਿਆ ਕਰਨ ਵਾਲੇ ਸੁਰੱਖਿਆ ਬਲਾਂ ਕੋਲ ਆਧੁਨਿਕ ਹਥਿਆਰ ਅਤੇ ਉਪਕਰਨ ਹਨ। ਸੰਸਦ ਭਵਨ ਕੰਪਲੈਕਸ ਵਿੱਚ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਰੋਕਣ ਲਈ ਨਵੇਂ ਆਈ ਕਾਰਡਾਂ ਤੋਂ ਲੈ ਕੇ ਕਈ ਪੱਧਰਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਹਨ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਲੋਕ ਸਭਾ 'ਚ 1272 ਤੋਂ ਵੱਧ ਸੰਸਦ ਮੈਂਬਰ ਇਕੱਠੇ ਬੈਠ ਸਕਦੇ ਹਨ
ਇਸ ਤੋਂ ਇਲਾਵਾ ਨਵੀਂ ਸੰਸਦ ਦੀ ਇਮਾਰਤ ਨੂੰ ਤਿਕੋਣੀ ਸ਼ਕਲ ਵਿਚ ਡਿਜ਼ਾਈਨ ਕੀਤਾ ਗਿਆ ਹੈ। ਲੋਕ ਸਭਾ 'ਚ 590 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਨਵੀਂ ਲੋਕ ਸਭਾ ਵਿੱਚ 888 ਸੀਟਾਂ ਹਨ ਅਤੇ ਇੱਥੇ ਵਿਜ਼ਟਰ ਗੈਲਰੀ ਵਿੱਚ 336 ਤੋਂ ਵੱਧ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਨਵੀਂ ਰਾਜ ਸਭਾ ਵਿੱਚ 384 ਸੀਟਾਂ ਹਨ ਅਤੇ ਵਿਜ਼ਟਰ ਗੈਲਰੀ ਵਿੱਚ 336 ਤੋਂ ਵੱਧ ਲੋਕ ਬੈਠ ਸਕਦੇ ਹਨ। ਲੋਕ ਸਭਾ ਵਿੱਚ ਇੰਨੀ ਥਾਂ ਹੈ ਕਿ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਹੀ 1272 ਤੋਂ ਵੱਧ ਸੰਸਦ ਮੈਂਬਰ ਇਕੱਠੇ ਬੈਠ ਸਕਦੇ ਹਨ। ਸੰਸਦ ਦੇ ਹਰ ਜ਼ਰੂਰੀ ਕੰਮ ਲਈ ਵੱਖਰੇ ਦਫ਼ਤਰ ਹਨ। ਇਸ ਦੇ ਬਾਵਜੂਦ ਅਜਿਹੀ ਘਟਨਾ ਦਾ ਵਾਪਰਨਾ ਹੈਰਾਨ ਕਰ ਦੇਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News