LAC ''ਤੇ ਫਿਰ ਝੜਪ, ਸਿੱਕਿਮ ''ਚ ਪਿਛਲੇ ਹਫਤੇ ਚੀਨੀ ਘੁਸਪੈਠ ਨੂੰ ਭਾਰਤੀ ਫੌਜ ਨੇ ਕੀਤਾ ਨਾਕਾਮ
Thursday, Jan 28, 2021 - 12:15 AM (IST)
ਨੈਸ਼ਨਲ ਡੈਸਕ : ਪੂਰਬੀ ਲੱਦਾਖ ਵਿੱਚ ਭਾਰਤ-ਚੀਨ ਵਿਚਾਲੇ ਜਾਰੀ ਵਿਵਾਦ ਵਿਚਾਲੇ ਪਿਛਲੇ ਹਫਤੇ ਉੱਤਰੀ ਸਿੱਕਿਮ ਦੇ ਨਾਕੂ ਲਾ ਵਿੱਚ ਵੀ ਦੋਨਾਂ ਦੇਸ਼ਾਂ ਦੇ ਫੌਜੀ ਆਹਮੋਂ-ਸਾਹਮਣੇ ਆਏ ਗਏ ਸਨ। ਘਟਨਾ ਦੀ ਜਾਣਕਾਰੀ ਰੱਖਣ ਵਾਲਿਆਂ ਨੇ ਸੋਮਵਾਰ ਨੂੰ ਦੱਸਿਆ ਕਿ ਚੀਨੀ ਫੌਜੀਆਂ ਨੇ ਅਸਲ ਕੰਟਰੋਲ ਲਾਈਨ (LAC) ਪਾਰ ਕਰ ਭਾਰਤੀ ਇਲਾਕੇ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਵਿਵਾਦ ਉਸ ਸਮੇਂ ਹੋਇਆ ਜਦੋਂ ਭਾਰਤੀ ਜਵਾਨਾਂ ਨੇ ਚੀਨ ਦੇ ਫੌਜੀਆਂ ਨੂੰ ਰੋਕਿਆ। ਜਵਾਬੀ ਸੰਘਰਸ਼ ਵਿੱਚ 20 ਚੀਨੀ ਫੌਜੀ ਅਤੇ ਚਾਰ ਭਾਰਤੀ ਜਵਾਨ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਨਾਕੂ ਲਾ ਉਹੀ ਸਥਾਨ ਹੈ ਜਿੱਥੇ ਪਿਛਲੇ ਸਾਲ 9 ਮਈ ਨੂੰ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ। ਇਸ ਦੇ ਬਾਅਦ ਪੂਰਬੀ ਲੱਦਾਖ ਦੇ ਪੇਂਗੋਂਗ ਲੇਕ ਇਲਾਕੇ ਵਿੱਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ ਅਤੇ ਉਦੋਂ ਤੋਂ ਹੁਣ ਤੱਕ ਕਰੀਬ 9 ਮਹੀਨੇ ਤੋਂ ਉੱਥੇ ਫੌਜੀ ਗਤੀਰੋਧ ਜਾਰੀ ਹੈ। ਇਸ ਦੌਰਾਨ ਪੂਰਬੀ ਲੱਦਾਖ ਦੇ ਸਾਰੇ ਤਣਾਅ ਵਾਲੇ ਇਲਾਕਿਆਂ ਤੋਂ ਫੌਜੀਆਂ ਦੀ ਵਾਪਸੀ ਦੇ ਉਦੇਸ਼ ਨਾਲ ਐਤਵਾਰ ਨੂੰ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਇੱਕ ਹੋਰ ਦੌਰ ਦੀ ਕੋਰ ਕਮਾਂਡਰ ਪੱਧਰੀ ਗੱਲਬਾਤ ਹੋਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।