ਕਿਰਤੀ ਹੱਕਾਂ ਦੀ ਕਾਰਕੁਨ ਨੌਦੀਪ ਅੱਜ ਸਿੰਘੂ ਸਰਹੱਦ ’ਤੇ ਪੱਤਰਕਾਰਾਂ ਦਰਮਿਆਨ ਰੱਖੇਗੀ ਆਪਣੀ ਗੱਲ

Saturday, Feb 27, 2021 - 05:45 PM (IST)

ਕਿਰਤੀ ਹੱਕਾਂ ਦੀ ਕਾਰਕੁਨ ਨੌਦੀਪ ਅੱਜ ਸਿੰਘੂ ਸਰਹੱਦ ’ਤੇ ਪੱਤਰਕਾਰਾਂ ਦਰਮਿਆਨ ਰੱਖੇਗੀ ਆਪਣੀ ਗੱਲ

ਨਵੀਂ ਦਿੱਲੀ— ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੁਪਹਿਰ ਕਰੀਬ 3.00 ਵਜੇ ਸਿੰਘੂ ਸਰੱਹਦ ’ਤੇ ਪੱਤਰਕਾਰਾਂ ਦਰਮਿਆਨ ਆਪਣੀ ਗੱਲ ਰੱਖੇਗੀ। ਨੌਦੀਪ ਕਿਰਤੀਆਂ ’ਤੇ ਹੋ ਰਹੇ ਹਮਲਿਆਂ, ਕਿਰਤੀ ਵਰਕਰਾਂ ’ਤੇ ਬਣਾਏ ਗਏ ਝੂਠੇ ਮੁਕੱਦਿਆਂ, ਪੁਲਸ ਹਿਰਾਸਤ ਵਿਚ ਟਾਰਚਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰੇਗੀ। ਨੌਦੀਪ ਨੇ ਕਿਹਾ ਕਿ ਉਹ ਸਿੱਘੂ ਸਰਹੱਦ ’ਤੇ ਜਾਵੇਗੀ ਅਤੇ ਇਕ ਵਾਰ ਫਿਰ ਆਪਣੇ ਅਧਿਕਾਰਾਂ ਲਈ ਕਿਸਾਨਾਂ ਅਤੇ ਕਿਰਤੀਆਂ ਨਾਲ ਖੜ੍ਹੀ ਹੋਵੇਗੀ।

ਇਹ ਵੀ ਪੜ੍ਹੋ: ਜ਼ਮਾਨਤ ਮਿਲਣ ਪਿੱਛੋਂ ਨੌਦੀਪ ਕੌਰ ਦੇ ਸੁਣੋ ਬੇਬਾਕ ਬੋਲ

ਦੱਸ ਦੇਈਏ ਕਿ ਨੌਦੀਪ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਰਾਦਾ ਕਤਲ ਅਤੇ ਹੋਰਨਾਂ ਦੋਸ਼ਾਂ ਤਹਿਤ ਦਰਜ ਕੇਸ ’ਚ ਬੀਤੇ ਕੱਲ੍ਹ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਦੀਪ ਨੇ ਆਖਿਆ ਸੀ ਕਿ ਸਾਨੂੰ ਕਿਸਾਨਾਂ ਦੇ ਹੱਕਾਂ ’ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅੰਨਦਾਤਾ ਅੱਜ ਸੜਕਾਂ ’ਤੇ ਰੁਲ ਰਿਹਾ ਹੈ। ਲੋਕਾਂ ਨੂੰ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁੱਕਣੀ ਚਾਹੀਦੀ ਹੈ, ਤਾਂ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਸਕਣ ਅਤੇ ਕਿਸਾਨ ਆਪੋ-ਆਪਣੇ ਘਰ ਪਰਤ ਸਕਣ।

ਇਹ ਵੀ ਪੜ੍ਹੋ: ਨੌਦੀਪ ਕੌਰ ਨੂੰ ਤੀਜੇ ਮਾਮਲੇ 'ਚ ਵੀ ਮਿਲੀ ਜ਼ਮਾਨਤ, ਅੱਜ ਹੋ ਸਕਦੀ ਹੈ ਰਿਹਾਅ

ਜ਼ਿਕਰਯੋਗ ਹੈ ਕਿ 12 ਜਨਵਰੀ 2021 ਦੀ ਸ਼ਾਮ ਨੂੰ ਸੋਨੀਪਤ ਪੁਲਸ ਵਲੋਂ ਕੁੰਡਲੀ ਉਦਯੋਗਿਕ ਖੇਤਰ ਤੋਂ ਕਿਰਤੀ ਅਧਿਕਾਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਸ ਦਿਨ ਕੁੰਡਲੀ ਦੀਆਂ ਫੈਕਟਰੀਆਂ ਵਿਚ ਵਰਕਰ ਬਹੁਤ ਸਾਰੇ ਕਿਰਤੀਆਂ ਨਾਲ ਨੌਦੀਪ ਕੌਰ ਨੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਇਹ ਮੰਗ ਕਰਦੇ ਹੋਏ ਅੱਗੇ ਵਧਿਆ ਕਿ ਮਾਲਕਾਂ ਅਤੇ ਠੇਕੇਦਾਰਾਂ ਵਲੋਂ ਕਿਰਤੀਆਂ ਦੀ ਰੁਕੀ ਹੋਈ ਤਨਖ਼ਾਹ ਦਾ ਭੁਗਤਾਨ ਕੀਤਾ ਜਾਵੇ। ਇਸ ਦੌਰਾਨ ਸੋਨੀਪਤ ਪੁਲਸ ਨੇ ਬਿਨਾਂ ਗੱਲਬਾਤ ਕੀਤੇ ਕਿਰਤੀਆਂ ’ਤੇ ਹਮਲਾ ਬੋਲ ਦਿੱਤਾ। ਨੌਦੀਪ ਕੌਰ ਨੂੰ ਪੁਰਸ਼ ਪੁਲਸ ਨੇ ਕੁੱਟਦੇ ਹੋਏ ਹਿਰਾਸਤ ’ਚ ਲੈ ਲਿਆ। ਹਿਰਾਸਤ ’ਚ ਨੌਦੀਪ ਨੂੰ ਟਾਰਚਰ ਕੀਤਾ ਗਿਆ। ਨੌਦੀਪ ਕੌਰ ਨੂੰ ਜ਼ਬਰਨ ਵਸੂਲੀ, ਦੰਗਾ ਭੜਕਾਉਣ ਅਤੇ ਕਤਲ ਦੀ ਕੋਸ਼ਿਸ਼ ਵਰਗੀਆਂ ਗੰਭੀਰ ਧਾਰਾਵਾਂ ਲਾ ਕੇ ਕਰਨਾਲ ਜੇਲ੍ਹ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਟਿਕੈਤ ਦੇ 40 ਲੱਖ ਟਰੈਕਟਰਾਂ ਵਾਲੇ ਬਿਆਨ 'ਤੇ ਕਿਸਾਨ ਜਥੇਬੰਦੀਆਂ 'ਚ ਨਹੀਂ ਬਣ ਪਾਈ ਸਹਿਮਤੀ

16 ਜਨਵਰੀ ਨੂੰ ਸਿੰਘੂ ਸਰਹੱਦ ਤੋਂ ਕਿਰਤੀ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ 31 ਜਨਵਰੀ ਤੱਕ ਕਿਸੇ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇਹ ਸਭ ਗਿ੍ਰਫ਼ਤਾਰੀਆਂ ਕਿਰਤੀ ਅਧਿਕਾਰ ਸੰਗਠਨ ਨੂੰ ਟਾਰਗੇਟ ਕਰਦੇ ਹੋਏ ਕੀਤੀਆਂ ਗਈਆਂ, ਜੋ ਕਿ ਕਿਸਾਨ ਅੰਦੋਲਨ ’ਚ ਕਿਰਤੀ ਕਿਸਾਨ ਏਕਤਾ ਦੇ ਨਾਅਰੇ ਨੂੰ ਅਸਲ ਵਿਚ ਲਾਗੂ ਕਰਦੇ ਹੋਏ ਕਿਰਤੀਆਂ ਨੂੰ ਸੰਗਠਿਤ ਕਰ ਰਹੇ ਸਨ। 


author

Tanu

Content Editor

Related News