ਨਾਰਾਇਣ ਸਵਾਮੀ ਨੇ ਹਿਮਾਚਲ ਪ੍ਰਦੇਸ਼ ਦੇ ਚੀਫ ਜਸਟਿਸ ਵਜੋਂ ਚੁੱਕੀ ਸਹੁੰ

10/06/2019 3:47:19 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਨਵੇਂ ਨਿਯੁਕਤ ਚੀਫ ਜਸਟਿਸ ਐੱਲ. ਨਾਰਾਇਣ ਸਵਾਮੀ ਨੇ ਅੱਜ ਭਾਵ ਐਤਵਾਰ ਨੂੰ ਅਹੁਦੇ ਦੀ ਸਹੁੰ ਚੁੱਕੀ। ਇੱਥੇ ਰਾਜਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਜਸਟਿਸ ਨਾਰਾਇਣਸਵਾਮੀ ਨੂੰ ਸਹੁੰ ਚੁਕਾਈ। ਉਹ ਇਸ ਹਾਈ ਕੋਰਟ ਦੇ 25ਵੇਂ ਚੀਫ ਜਸਟਿਸ ਬਣੇ। ਉਨ੍ਹਾਂ ਨੇ ਜਸਟਿਸ ਵੀ. ਰਾਮਾ ਸੁਬਰਮਣੀਅਮ ਦੀ ਥਾਂ ਲਈ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਜੈਰਾਮ ਠਾਕੁਰ, ਉਨ੍ਹਾਂ ਦੇ ਕੈਬਨਿਟ ਸਹਿਯੋਗੀ, ਹਾਈ ਕੋਰਟ ਦੇ ਕਈ ਜਸਟਿਸ ਅਤੇ ਕੋਰਟ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਜਸਟਿਸ ਰਾਮਾ ਸੁਬਰਮਣੀਅਮ ਨੂੰ ਸੁਪਰੀਮ ਕੋਰਟ ਦਾ ਜਸਟਿਸ ਨਿਯੁਕਤ ਕੀਤੇ ਜਾਣ ਕਾਰਨ ਚੀਫ ਜਸਟਿਸ ਦਾ ਅਹੁਦਾ ਖਾਲੀ ਹੋਇਆ ਸੀ। 
1 ਜੁਲਾਈ 1959 ਨੂੰ ਜਨਮੇ ਜਸਟਿਸ ਨਾਰਾਇਣ ਸਵਾਮੀ ਨੇ ਸਾਲ 1987 'ਚ ਕਰਨਾਟਕ ਹਾਈ ਕੋਰਟ 'ਚ ਬਤੌਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2007 'ਚ ਉਨ੍ਹਾਂ ਨੂੰ ਹਾਈ ਕੋਰਟ 'ਚ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ ਸਾਲ 2009 'ਚ ਸਥਾਈ ਜੱਜ ਬਣੇ ਸਨ। ਉਹ 18 ਜਨਵਰੀ 2019 ਤੋਂ ਹਾਈ ਕੋਰਟ 'ਚ ਬਤੌਰ ਕਾਰਜਵਾਹਕ ਚੀਫ ਜਸਟਿਸ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ।


Tanu

Content Editor

Related News