ਕੁੱਪਵਾੜਾ ਤੋਂ ਲਾਪਤਾ ਨੌਜਵਾਨ ਹਿਜ਼ਬੁਲ ਮੁਜਾਹਿਦੀਨ ''ਚ ਸ਼ਾਮਲ

Monday, Jun 17, 2019 - 12:33 AM (IST)

ਕੁੱਪਵਾੜਾ ਤੋਂ ਲਾਪਤਾ ਨੌਜਵਾਨ ਹਿਜ਼ਬੁਲ ਮੁਜਾਹਿਦੀਨ ''ਚ ਸ਼ਾਮਲ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲੇ ਤੋਂ ਕੁਝ ਦਿਨ ਪਹਿਲਾਂ ਹੋਏ ਲਾਪਤਾ ਇਕ ਨੌਜਵਾਨ ਦੇ ਹਿਜ਼ਬੁਲ ਮੁਜਾਹਿਦੀਨ ਸੰਗਠਨ ਵਿਚ ਸ਼ਾਮਲ ਹੋਣ ਦੀ ਰਿਪੋਰਟ ਹੈ। ਉਸ ਦੀ ਤਸਵੀਰ ਏ.ਕੇ. 47 ਰਾਈਫਲ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕੁਪਵਾੜਾ ਪੁਲਸ ਸਟੇਸ਼ਨ ਵਿਚ ਕੁਝ ਦਿਨ ਪਹਿਲਾਂ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇਮਤਿਆਜ਼ ਅਹਿਮਦ ਮੀਰ 11 ਜੂਨ ਨੂੰ ਆਪਣੀ ਦੁਕਾਨ ਲਈ ਕੁਝ ਸਾਮਾਨ ਲੈਣ ਲਈ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਲਾਪਤਾ ਹੋ ਗਿਆ ਸੀ। ਮੀਰ ਕੁਪਵਾੜਾ ਵਿਚ ਸਰਕਾਰੀ ਸਕੂਲ ਦੇ ਬਾਹਰ ਫੋਟੋ ਸਟੇਟ ਦੀ ਇਕ ਦੁਕਾਨ ਚਲਾਉਂਦਾ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਘਾਟੀ ਵਿਚ ਕੋਈ ਨੌਜਵਾਨ ਅੱਤਵਾਦ ਦੇ ਰਾਹ 'ਤੇ ਚੱਲਿਆ ਹੈ। ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਗੁੰਮਰਾਹ ਹੋ ਕੇ ਅੱਤਵਾਦ ਦੀ ਰਾਹ 'ਤੇ ਨਿਕਲ ਪਏ ਸੀ।


author

KamalJeet Singh

Content Editor

Related News