ਕੁਪਵਾੜਾ: ਨਾਲੇ ''ਚ ਡਿੱਗਣ ਕਾਰਨ ਜਵਾਨ ਸ਼ਹੀਦ

08/07/2020 8:13:04 PM

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਲਾਈਨ ਨੇੜੇ ਫੌਜ ਦਾ ਇੱਕ ਜਵਾਨ ਨਾਲੇ 'ਚ ਡਿੱਗਣ ਕਾਰਨ ਸ਼ਹੀਦ ਹੋ ਗਿਆ। ਜਵਾਨ ਦੀ ਪਛਾਣ ਅਮੀਰ ਹੁਸੈਨ ਦੇ ਰੂਪ 'ਚ ਕੀਤੀ ਗਈ ਹੈ ਅਤੇ ਉਹ ਅਨੰਤਨਾਗ ਦਾ ਨਿਵਾਸੀ ਸੀ। ਉਹ 56 ਰਾਸ਼ਟਰੀ ਰਾਈਫਲਸ (ਆਰ.ਆਰ.) ਦਾ ਜਵਾਨ ਸੀ। ਅਧਿਕਾਰਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਕੁਪਵਾੜਾ 'ਚ ਕਤਵਾਰ ਗਲੀ 'ਚ ਕੰਟਰੋਲ ਲਾਈਨ ਨੇੜੇ ਡਿਊਟੀ ਦੌਰਾਨ ਫੌਜ ਦੇ ਇੱਕ ਜਵਾਨ ਦੀ ਫਿਸਲ ਕੇ ਡੂੰਘੇ ਨਾਲੇ 'ਚ ਡਿੱਗ ਜਾਣ ਕਾਰਨ ਮੌਤ ਹੋ ਗਈ।


Inder Prajapati

Content Editor

Related News