ਸ਼੍ਰੀਲੰਕਾ ’ਚ ਸੀਤਾ ਅੰਮਨ ਮੰਦਰ ਦਾ ਅਯੁੱਧਿਆ ਦੇ ਪਵਿੱਤਰ ਸਰਯੂ ਜਲ ਨਾਲ ਕੁੰਭਾਭਿਸ਼ੇਕਮ

Monday, May 20, 2024 - 10:27 AM (IST)

ਸ਼੍ਰੀਲੰਕਾ ’ਚ ਸੀਤਾ ਅੰਮਨ ਮੰਦਰ ਦਾ ਅਯੁੱਧਿਆ ਦੇ ਪਵਿੱਤਰ ਸਰਯੂ ਜਲ ਨਾਲ ਕੁੰਭਾਭਿਸ਼ੇਕਮ

ਕੈਂਡੀ (ਏਜੰਸੀਆਂ) : ਸ਼੍ਰੀਲੰਕਾ ਦੇ ਨੁਵਾਰਾ ਏਲੀਆ ਜ਼ਿਲੇ ਦੇ ਸੀਤਾ ਅੰਮਨ ਮੰਦਰ ’ਚ ਐਤਵਾਰ ਨੂੰ ਭਾਰਤ, ਨੇਪਾਲ ਅਤੇ ਸ਼੍ਰੀਲੰਕਾ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਕੁੰਭਾਭਿਸ਼ੇਕਮ ’ਚ ਹਿੱਸਾ ਲਿਆ। ਕੁੰਭਾਭਿਸ਼ੇਕਮ ’ਚ ਇਕ ਘੜੇ (ਕੁੰਭ) ’ਚ ਲਿਆਂਦੇ ਪਵਿੱਤਰ ਜਲ ਨੂੰ ਮੰਦਰ ਵਿਚ (ਅਭਿਸ਼ੇਕਮ) ਛਿੜਕਿਆ ਜਾਂਦਾ ਹੈ।

ਇਹ ਵੀ ਪੜ੍ਹੋ :     ਗੱਡੀ ਚਲਾਉਣਾ ਸਿੱਖ ਰਿਹਾ ਸੀ ਨਾਬਾਲਗ ਬੱਚਾ, ਵਾਹਨ ਦੀ ਟੱਕਰ ਕਾਰਨ ਮੰਦਿਰ ਜਾ ਰਹੇ 4 ਸਾਲਾ ਬੱਚੇ ਦੀ ਹੋਈ ਮੌਤ(Video)

ਇਸ ਮੌਕੇ ਅਧਿਆਤਮਕ ਗੁਰੂ ਅਤੇ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ, ਸ਼੍ਰੀਲੰਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਤੋਸ਼ ਝਾਅ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਅਯੁੱਧਿਆ ਤੋਂ ਲਿਆਂਦੇ ਗਏ ਪਵਿੱਤਰ ਸਰਯੂ ਜਲ ਨਾਲ ਰਸਮ ਨੂੰ ਦੇਖਿਆ। ਹਾਈ ਕਮਿਸ਼ਨਰ ਝਾਅ ਨੇ ਸ਼ੁੱਕਰਵਾਰ ਨੂੰ ਕੋਲੰਬੋ ਦੇ ਮਯੂਰਪਤੀ ਸ਼੍ਰੀ ਭਦਰਕਾਲੀ ਅੰਮਨ ਕੋਵਿਲ ਮੰਦਰ ਤੋਂ ਸੀਤਾ ਅੱਮਨ ਮੰਦਰ ਤੱਕ ਸਰਯੂ ਜਲ ਲੈ ਕੇ ਜਾਣ ਵਾਲੀ ਰੱਥ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਹ ਵੀ ਪੜ੍ਹੋ :     ਚੋਣਾਂ ਦੌਰਾਨ 8,890 ਕਰੋੜ ਰੁਪਏ ਦੀ ਨਕਦੀ, ਡਰੱਗ ਅਤੇ ਹੋਰ ਸਮੱਗਰੀ ਜ਼ਬਤ

ਸੀਤਾ ਅੰਮਨ ਮੰਦਰ ਮਹਾਕਾਵਿ ਰਾਮਾਇਣ ਵਿਚ ਅਸ਼ੋਕ ਵਾਟਿਕਾ ਵਿਚ ਉਸ ਸਥਾਨ ਦਾ ਪ੍ਰਤੀਕ ਹੈ ਜਿਥੇ ਦੇਵੀ ਸੀਤਾ ਨੂੰ ਰਾਵਣ ਵੱਲੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ। ਸਮਾਗਮ ਦੀ ਪਵਿੱਤਰਤਾ ਨੂੰ ਵਧਾਉਂਦੇ ਹੋਏ ਸਰਯੂ ਨਦੀ ਦੇ ਜਲ ਨਾਲ ਭਰੇ 5 ਪਵਿੱਤਰ ਕਲਸ਼ ਅਯੁੱਧਿਆ ਤੋਂ ਰਸਮੀ ਤੌਰ ’ਤੇ ਲਿਆਂਦੇ ਗਏ, ਜਿਨ੍ਹਾਂ ਨੇ ਮਾਹੌਲ ਨੂੰ ਅਧਿਆਤਮਕ ਨਾਲ ਭਰ ਦਿੱਤਾ।

ਇਹ ਵੀ ਪੜ੍ਹੋ :     ਭਾਰਤੀਆਂ ਨੂੰ ਵੀਜ਼ਾ ਮੁਕਤ ਐਂਟਰੀ ਦੇਵੇਗਾ ਰੂਸ; ਜਲਦ ਹੋਵੇਗਾ ਐਲਾਨ, ਸੈਲਾਨੀਆਂ ਦੀ ਹੋਵੇਗੀ ਮੌਜ਼!

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News