ਕੁਮਾਰ ਵਿਸ਼ਵਾਸ਼ ਨੇ ਕੇਜਰੀਵਾਲ ''ਤੇ ਵਿੰਨ੍ਹਿਆ ਨਿਸ਼ਾਨਾ
Wednesday, Nov 21, 2018 - 10:52 AM (IST)
ਨਵੀਂ ਦਿੱਲੀ-ਸਾਬਕਾ 'ਆਪ' ਨੇਤਾ ਕੁਮਾਰ ਵਿਸ਼ਵਾਸ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਝਾੜੂ ਚੋਣ ਨਿਸ਼ਾਨ 'ਤੇ ਚੋਣਾਂ ਲੜਨ ਵਾਲੀ ਅਤੇ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੇ ਨਾਂ 'ਤੇ ਚੋਣਾਂ ਲੜਨ ਵਾਲੀ ਪਾਰਟੀ ਆਪਣੇ ਆਪ ਹੀ ਭ੍ਰਿਸ਼ਟਾਚਾਰ ਦੇ ਲਈ ਸਮਾਨਰਥੀ ਬਣ ਗਈ ਹੈ।
ਵਿਸ਼ਵਾਸ਼ ਨੇ ਟਵੀਟ ਰਾਹੀਂ ਕਿਹਾ ਹੈ ਕਿ ਨਾਈਜੀਰੀਆਂ 'ਚ ਝਾੜੂ ਚੋਣ ਨਿਸ਼ਾਨ 'ਤੇ ਇਕ ਭ੍ਰਿਸ਼ਟਾਚਾਰ ਵਿਰੋਧੀ ਨਵੀਂ ਪਾਰਟੀ ਚੋਣ ਲੜ ਰਹੀ ਹੈ। ਇਸ ਪਾਰਟੀ ਦੇ ਮੁਖੀ ਦਾ ਦਾਅਵਾ ਹੈ ਕਿ ਉਸਨੂੰ ਛੱਡ ਕੇ ਸਾਰੇ ਭ੍ਰਿਸ਼ਟ ਹਨ। ਉਹ ਇਸ ਪਰੰਪਰਾਵਾਦੀ ਰਾਜਨੀਤੀ ਨੂੰ ਬਦਲਣਗੇ।
