ਹਿਮਾਚਲ ''ਚ ਭਾਰੀ ਬਰਫਬਾਰੀ, ਕੁੱਲੂ ''ਚ ਫਸੇ 48 ਵਿਦਿਆਰਥੀਆਂ ਨੂੰ ਕੀਤਾ ਰੈਸਕਿਊ
Friday, Nov 08, 2019 - 12:34 PM (IST)

ਕੁੱਲੂ—ਹਿਮਾਚਲ ਪ੍ਰਦੇਸ਼ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਇੱਥੇ ਇੱਕ ਪਾਸ ਤਾਂ ਬਰਫਬਾਰ ਨਾਲ ਜਿੱਥੇ ਵਾਦੀਆਂ 'ਚ ਮੌਸਮ ਸੁਹਾਵਣਾ ਹੋ ਗਿਆ, ਉੱਥੇ ਦੂਜੇ ਪਾਸੇ ਥਾਂ-ਥਾਂ ਸੈਲਾਨੀ ਵੀ ਫਸ ਗਏ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਗੁਲਾਬਾ ਇਲਾਕੇ 'ਚ ਭਾਰੀ ਬਰਫਬਾਰੀ ਹੋਣ ਕਾਰਨ ਆਸਾਮ ਤੋਂ 48 ਵਿਦਿਆਰਥੀ ਫਸ ਗਏ ਸੀ, ਜਿਨ੍ਹਾਂ ਨੂੰ ਵੀਰਵਾਰ ਦੇਰ ਰਾਤ 'ਟੀਮ ਰੈਪਟਰਸ' ਨੇ ਰੈਸਕਿਊ ਕਰ ਕੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਦੁਆਰਾ ਬਣਾਈ ਗਈ ਟੀਮ ਰੈਪਟਰਸ ਹਿਲੀ ਇਲਾਕੇ 'ਚ ਫਸੇ ਲੋਕਾਂ ਦੀ ਮਦਦ ਕਰਦੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੁੱਲੂ ਦੇ ਗੁਲਾਬਾ ਇਲਾਕੇ 'ਚ ਕਾਫੀ ਜ਼ਿਆਦਾ ਬਰਫਬਾਰੀ ਹੋ ਰਹੀ ਹੈ।