ਕੁਝ ਵੱਖਰੀ ਹੈ ਕੁੱਲੂ ਦੀ ਮਕਰ ਸੰਕ੍ਰਾਂਤੀ, 7 ਦਿਨਾਂ ਤੱਕ ਮਨਾਇਆ ਜਾਵੇਗਾ ਤਿਉਹਾਰ

1/14/2021 5:08:31 PM

ਕੁੱਲੂ- ਕੁੱਲੂ 'ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਉਣ ਦਾ ਆਪਣਾ ਹੀ ਅੰਦਾਜ ਹੈ। ਸਦੀਆਂ ਤੋਂ ਚੱਲ ਰਹੀ ਪਰੰਪਰਾ ਅਨੁਸਾਰ ਕੁੱਲੂ 'ਚ ਲੋਕ ਆਪਣੇ ਨੇੜਲੇ ਸੰਬੰਧੀਆਂ ਨੂੰ ਜੌਂ ਪ੍ਰਦਾਨ ਕਰ ਕੇ ਸੁਰੱਖਿਅਤ ਸਰਦ ਰੁੱਤ ਲੰਘ ਜਾਣ 'ਤੇ ਖੁਸ਼ੀਆਂ ਮਨਾਉਂਦੇ ਹਨ। ਲੋਕ ਆਪਣੇ ਘਰਾਂ 'ਚ ਕਈ ਤਰ੍ਹਾਂ ਦੇ ਭੋਜਨ ਵੀ ਬਣਾਉਂਦੇ ਹਨ। ਇਹ ਤਿਉਹਾਰ 7 ਦਿਨਾਂ ਤੱਕ ਮਨਾਇਆ ਜਾਂਦਾ ਹੈ। ਕੁੱਲੂ ਸਮੇਤ ਆਲੇ-ਦੁਆਲੇ ਦੇ ਖੇਤਰ 'ਚ ਮਕਰ ਸੰਕ੍ਰਾਂਤੀ ਨੂੰ ਬਹੁਤ ਉਤਸ਼ਾਹ ਅਤੇ ਵੱਡਿਆਂ ਨੂੰ ਜੌਂ ਦੇ ਕੇ ਸਾਲਾਂ ਪੁਰਾਣੀ ਪਰੰਪਰਾ ਨਿਭਾਈ ਜਾ ਰਹੀ ਹੈ। ਕੁੱਲੂ ਪਿੰਡ 'ਚ ਜਿਸ ਤਰ੍ਹਾਂ ਦਾ ਮਾਹੌਲ ਹੁਣ ਦੇਖਣ ਨੂੰ ਮਿਲ ਰਿਹਾ ਹੈ, ਪਹਿਲਾਂ ਕਿਸੇ ਵੀ ਇਸ ਦੀ ਕਲਪਣਾ ਵੀ ਨਹੀਂ ਕੀਤੀ ਹੋਵੇਗੀ। ਮਕਰ ਸੰਕ੍ਰਾਂਤੀ ਨਾ ਸਿਰਫ਼ ਖੁਸ਼ੀਆ ਲੈ ਕੇ ਆਉਂਦੀ ਸੀ ਸਗੋਂ ਨੇੜਲੇ ਸੰਬੰਧੀਆਂ ਦੇ ਸਿਹਤ ਸੰਬੰਧੀ ਜਾਣਕਾਰੀ ਵੀ ਆਸਾਨੀ ਨਾਲ ਮਿਲ ਜਾਂਦੀ ਸੀ।

ਦੱਸਿਆ ਜਾਂਦਾ ਹੈ ਕਿ ਉਸ ਸਮੇਂ ਸਮਾਂ ਬਿਤਾਉਣ ਲਈ ਕਿਸੇ ਤਰ੍ਹਾਂ ਦਾ ਕੋਈ ਮਨੋਰੰਜਨ ਸਾਧਨ ਘਾਟੀ 'ਚ ਉਪਲੱਬਧ ਨਹੀਂ ਸੀ। ਲਿਹਾਜਾ ਮੇਲੇ ਅਤੇ ਤਿਉਹਾਰ ਹੀ ਆਪਣਿਆਂ ਨਾਲ ਮਿਲਣ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਮੁੱਖ ਸਾਧਨ ਹੁੰਦੇ ਸਨ। ਮਕਰ ਸੰਕ੍ਰਾਂਤੀ ਕੁੱਲੂ ਘਾਟੀ 'ਚ ਮਿਲਣ ਮਿਲਾਉਣ ਅਤੇ ਸਿਹਤ ਪੁੱਛਣ ਨਾਲ ਸੰਪੰਨ ਹੁੰਦੀ ਹੈ, ਉੱਥੇ ਹੀ ਹੋਰ ਖੇਤਰਾਂ 'ਚ ਇਸ ਤਿਉਹਾਰ 'ਤੇ ਜ਼ਿਆਦਾਤਰ ਲੋਕ ਤੀਰਥ ਸਥਾਨਾਂ ਦਾ ਰੁਖ ਕਰ ਕੇ ਡੁੱਬਕੀ ਲਗਾਉਂਦੇ ਹਨ। ਬਹੁਤ ਸਾਰੀਆਂ ਥਾਂਵਾਂ 'ਤੇ ਮਕਰ ਸੰਕ੍ਰਾਂਤੀ ਨੂੰ 'ਖਿੱਚੜੀ ਦਾ ਸਾਜਾ' ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਦਿਨ ਘਰ-ਘਰ ਖਿੱਚੜੀ ਬਣਾਈ ਜਾਂਦੀ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha