ਕੁਲਭੂਸ਼ਣ ਜਾਧਵ ਮਾਮਲਾ: ਭਾਰਤ ਨੇ ਪਾਕਿ ਨੂੰ ਕੀਤੀ ਭਾਰਤੀ ਵਕੀਲ ਨੂੰ ਮਨਜ਼ੂਰੀ ਦੇਣ ਦੀ ਅਪੀਲ

08/21/2020 4:00:03 AM

ਨਵੀਂ ਦਿੱਲੀ - ਪਾਕਿਸਤਾਨੀ ਅਦਾਲਤ 'ਚ ਕੁਲਭੂਸ਼ਣ ਜਾਧਵ ਨੂੰ ਮਿਲੀ ਮੌਤ ਦੀ ਸਜ਼ਾ ਖਿਲਾਫ ਭਾਰਤੀ ਵਕੀਲ ਰਿਵਿਊ ਪਟੀਸ਼ਨ ਦਾਖਲ ਕਰੇਗਾ। ਕੇਂਦਰੀ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਸਰਕਾਰ ਤੋਂ ਭਾਰਤੀ ਵਕੀਲ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ, ਅਸੀਂ ਕੂਟਨੀਤਕ ਮਾਰਗਾਂ ਦੇ ਜ਼ਰੀਏ ਪਾਕਿਸਤਾਨ ਨਾਲ ਸੰਪਰਕ 'ਚ ਹਾਂ। ਅਸੀਂ ਆਈ.ਸੀ.ਜੇ. ਦੇ ਫ਼ੈਸਲੇ ਦੀ ਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਨਿਰਪੱਖ ਅਤੇ ਆਜ਼ਾਦ ਟ੍ਰਾਇਲ ਦੀ ਉਮੀਦ ਰੱਖਦੇ ਹਾਂ। ਅਸੀਂ ਜਾਧਵ ਦਾ ਪੱਖ ਭਾਰਤੀ ਵਕੀਲ ਵੱਲੋਂ ਰੱਖਣ ਲਈ  ਪਾਕਿਸਤਾਨ ਸਰਕਾਰ ਤੋਂ ਪੁੱਛਿਆ ਹੈ।
ਸ਼੍ਰੀਵਾਸਤਵ ਨੇ ਕਿਹਾ, ਹਾਲਾਂਕਿ ਇਹ ਅਹਿਮ ਹੈ ਕਿ ਪਾਕਿਸਤਾਨ ਨੂੰ ਮੁੱਖ ਮੁੱਦਿਆਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਇਨ੍ਹਾਂ ਮੁੱਖ ਮੁੱਦਿਆਂ 'ਚ ਇਸ ਮਾਮਲੇ ਦੇ ਸਾਰੇ ਜ਼ਰੂਰੀ ਦਸਤਾਵੇਜ਼ ਉਪਲੱਬਧ ਕਰਵਾਉਣ ਦੇ ਨਾਲ-ਨਾਲ ਜਾਧਵ ਤੱਕ ਬਿਨਾਂ ਰੁਕਾਵਟ ਕੂਟਨੀਤਕ ਪਹੁੰਚ ਦੇਣਾ ਸ਼ਾਮਲ ਹੈ।


Inder Prajapati

Content Editor

Related News