ਕੋਵਿੰਦ ਨੇ ਪ੍ਰੋਫੈਸਰ ਯਸ਼ਪਾਲ ਦੇ ਦਿਹਾਂਤ ''ਤੇ ਜ਼ਾਹਰ ਕੀਤਾ ਸੋਗ

Wednesday, Jul 26, 2017 - 12:30 PM (IST)

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਸ਼ਹੂਰ ਵਿਗਿਆਨੀ ਯਸ਼ਪਾਲ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਸ਼੍ਰੀ ਕੋਵਿੰਦ ਨੇ ਪ੍ਰੋ. ਯਸ਼ਪਾਲ ਦੀ ਪਤਨੀ ਨੂੰ ਭੇਜੇ ਸੋਗ ਸੰਦੇਸ਼ 'ਚ ਕਿਹਾ,''ਮੈਨੂੰ ਤੁਹਾਡੇ ਪ੍ਰਤੀ ਪ੍ਰੋ. ਯਸ਼ਪਾਲ ਦੇ ਦਿਹਾਂਤ 'ਤੇ ਖਬਰ ਸੁਣ ਕੇ ਦੁਖ ਹੋਇਆ। ਉਨ੍ਹਾਂ ਦਾ ਦਿਹਾਂਤ ਸਾਡੇ ਦੇਸ਼ ਅਤੇ ਵਿਗਿਆਨੀ ਭਾਈਚਾਰੇ ਲਈ ਵੱਡਾ ਨੁਕਸਾਨ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋ. ਯਸ਼ਪਾਲ ਨੇ ਯੋਜਨਾ ਕਮਿਸ਼ਨ ਦੇ ਮੁੱਖ ਸਲਾਹਕਾਰ, ਯੂਨੀਵਰਸਿਟੀ ਅਨੁਦਾਨ ਕਮਿਸ਼ਨ ਦੇ ਚੇਅਰਮੈਨ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਥਿਓਰੇਟਿਕਲ ਫਿਜ਼ੀਕਸ ਦੀ ਵਿਗਿਆਰਥੀ ਪ੍ਰੀਸ਼ਦ ਦੇ ਮੈਂਬਰ ਸਮੇਤ ਵੱਖ-ਵੱਖ ਅਹੁਦਿਆਂ 'ਤੇ ਦੇਸ਼ ਦੀ ਸੇਵਾ ਕੀਤੀ।
ਉਹ ਬ੍ਰਹਮਾਂਡ ਤਰੰਗਾਂ ਦੇ ਅਧਿਐਨ 'ਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਸਨ ਅਤੇ 90 ਦੇ ਦਹਾਕੇ 'ਚ ਆਪਣੇ ਵਿਗਿਆਨ ਆਧਾਰਤ ਪ੍ਰੋਗਰਾਮ 'ਟਰਨਿੰਗ ਪੁਆਇੰਟ' ਤੋਂ ਇਕ ਪ੍ਰਸਿੱਧ ਹਸਤੀ ਬਣ ਗਏ ਸਨ। ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਜ਼ਿਕਰਯੋਗ ਸੇਵਾਵਾਂ ਲਈ ਪ੍ਰੋ. ਯਸ਼ਪਾਲ ਨੂੰ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਸਮੇਤ ਕਈ ਸਨਮਾਨਾਂ ਨਾਲ ਨਵਜਾਇਆ ਗਿਆ ਸੀ। ਰਾਸ਼ਟਰਪਤੀ ਨੇ ਕਿਹਾ,''ਮੈਂ ਪ੍ਰ. ਯਸ਼ਪਾਲ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਸੰਵੇਦਨਾ ਜ਼ਾਹਰ ਕਰਦਾ ਹਾਂ ਅਤੇ ਈਸ਼ਵਰ ਤੋਂ ਉਨ੍ਹਾਂ ਨੂੰ ਇਸ ਨੁਕਸਾਨ ਨੂੰ ਸਹਿਨ ਕਰਨ ਲਈ ਸ਼ਕਤੀ ਅਤੇ ਹਿੰਮਤ ਦੇਣ ਦੀ ਪ੍ਰਾਰਥਨਾ ਕਰਦਾ ਹਾਂ।''


Related News