ਕੋਟਖਾਈ ਗੈਂਗਰੇਪ ਮਾਮਲਾ : ਜੈਦੀ ਨੂੰ ਦਿੱਤਾ ਹਾਈਕੋਰਟ ਨੇ ਇਕ ਹੋਰ ਝਟਕਾ

01/19/2018 4:59:55 PM

ਸ਼ਿਮਲਾ— ਬਹੁ-ਚਰਚਿਤ ਕੋਟਖਾਈ ਗੁੜੀਆ ਮਾਮਲਾ ਕੇਸ ਨਾਲ ਜੁੜੇ ਅਤੇ ਪੁਲਸ ਲਾਕਅੱਪ ਸੂਰਜ ਹੱਤਿਆਕਾਂਡ ਮਾਮਲੇ 'ਚ ਹਿਮਾਚਲ ਪੁਲਸ ਦੇ ਸਾਬਕਾ ਆਈ.ਜੀ. ਜਹੂਰ ਜੈਦੀ ਨੂੰ ਕੋਰਟ ਵੱਲੋਂ ਰਾਹਤ ਨਹੀਂ ਮਿਲ ਪਾਈ ਹੈ। ਜਾਣਕਾਰੀ ਅਨੁਸਾਰ ਜੈਦੀ ਨੇ ਆਪਣੀ ਜ਼ਮਾਨਤ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੋਈ ਸੀ। ਜਿਸ ਤੋਂ ਬਾਅਦ ਅੱਜ ਹਾਈਕੋਰਟ 'ਚ ਜਸਟਿਸ ਸੰਦੀਪ ਸ਼ਰਮਾ ਦੀ ਅਦਾਲਤ 'ਚ ਜੈਦੀ ਦੀ ਪਟੀਸ਼ਨ 'ਤੇ ਸੁਣਵਾਈ ਹੋਈ ਅਤੇ ਕੋਰਟ ਨੇ ਪਟੀਸ਼ਨ ਖਾਰਿਜ ਕਰ ਦਿੱਤੀ।
ਕੋਟਖਾਈ ਥਾਣੇ 'ਚ ਸੂਰਜ ਦੀ ਹੱਤਿਆ ਦੀ ਸਾਜਿਸ਼ ਕਰਨ ਦਾ ਦੋਸ਼
ਦੱਸਿਆ ਜਾ ਰਿਹਾ ਹੈ ਕਿ ਜੈਦੀ ਸਮੇਤ 8 ਪੁਲਸ ਕਰਮੀ ਅਤੇ ਕਰਮਚਾਰੀ 26 ਅਗਸਤ, 2017 ਤੋਂ ਨਿਆਂਇਕ ਹਿਰਾਸਤ 'ਚ ਹਨ। ਜਿਨ੍ਹਾਂ 'ਤੇ ਕੋਟਖਾਈ ਥਾਣੇ 'ਚ ਸੂਰਜ ਦੀ ਹੱਤਿਆ ਦੀ ਸਾਜਿਸ਼ ਕਰਨ ਦਾ ਦੋਸ਼ ਹੈ। ਕੋਟਖਾਈ 'ਚ ਗੁੜੀਆ ਨਾਲ ਗੈਂਗਰੇਪ ਅਤੇ ਫਿਰ ਉਸ ਦੀ ਹੱਤਿਆ ਨੂੰ ਲੈ ਕੇ ਬਣਾਈ ਗਈ ਐੈੱਸ.ਆਈ.ਟੀ. ਦੇ 1994 ਬੈਚ ਦੇ ਆਈ.ਪੀ.ਐੈੱਸ. ਅਧਿਕਾਰੀ ਐੈੱਚ. ਜਹੂਰ ਜੈਦੀ ਹੈੱਡ ਸਨ। ਜਾਂਚ ਏਜੰਸੀ ਨੇ ਗੈਂਗਰੇਪ ਅਤੇ ਹਿਰਾਸਤ 'ਚ ਸੂਰਜ ਦੀ ਮੌਤ ਦੀ ਵੱਖ-ਵੱਖ ਐੈੱਫ.ਆਈ.ਆਰ. ਦਰਜ ਕੀਤੀ ਹੈ।


Related News