ਪੰਜਾਬੀ ਸਿੰਗਰ Gurdas Mann ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਜਾਣੋ ਮਾਮਲਾ

06/14/2024 12:07:20 PM

ਜਲੰਧਰ- ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਇਹ ਮਾਮਲਾ 2021 'ਚ ਨਕੋਦਰ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸੰਬੰਧਤ ਸੀ। ਹਾਈਕੋਰਟ ਨੇ ਉਨ੍ਹਾਂ ਖਿਲਾਫ ਦਰਜ ਕੀਤੀ ਸ਼ਿਕਾਇਤ ਨੂੰ ਰੱਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ- ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ 'ਤੇ ਸਰਾਫਾ ਵਪਾਰੀ ਨੇ ਲਗਾਇਆ ਧੋਖਾਦੇਹੀ ਦਾ ਦੋਸ਼

ਇਸ ਸ਼ਿਕਾਇਤ ਨੂੰ ਨਕੋਦਰ ਅਦਾਲਤ ਨੇ ਇਸ ਸਾਲ 22 ਫਰਵਰੀ ਨੂੰ ਰੱਦ ਕਰ ਦਿੱਤਾ ਸੀ। ਪਰ ਸ਼ਿਕਾਇਤਕਰਤਾ ਨੇ ਨਕੋਦਰ ਅਦਾਲਤ ਵੱਲੋਂ ਸ਼ਿਕਾਇਤ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਜਸਟਿਸ ਸੰਦੀਪ ਮੌਦਗਿਲ ਨੇ ਸ਼ਿਕਾਇਤਕਰਤਾ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ। ਸ਼ਿਕਾਇਤਕਰਤਾ ਦੇ ਵਕੀਲ ਨੇ ਕਿਹਾ ਕਿ ਹੁਣ ਉਹ ਹਾਈਕੋਰਟ ਦੇ ਇਸ ਫੈਸਲੇ ਖਿਲਾਫ਼ ਸੁਪਰੀਮ ਕੋਰਟ 'ਚ ਅਪੀਲ ਕਰਨਗੇ। ਪਟੀਸ਼ਨਰਕਰਤਾ ਨੇ ਅਗਸਤ, 2021 ਨੂੰ ਧਾਰਾ 295-ਏ ਅਧੀਨ ਧਾਰਾ 26 ਤਹਿਤ ਦੋਸ਼ਾਂ ਵਾਲੀ FIRਨਕੋਦਰ ਸਿਟੀ ਪੁਲਿਸ ਸਟੇਸ਼ਨ ਵਿਖੇ ਦਰਜ ਕਰਵਾਈ ਸੀ। 

ਇਹ ਖ਼ਬਰ ਵੀ ਪੜ੍ਹੋ- 'ਚੰਦੂ ਚੈਂਪੀਅਨ' ਦੇ ਪ੍ਰੀਮੀਅਰ 'ਚ ਪੁੱਜੀ ਵਿਦਿਆ ਬਾਲਨ, ਫਿੱਗਰ ਨੇ ਉਡਾਏ ਸਭ ਦੇ ਹੋਸ਼

ਜਾਣੋ ਕੀ ਹੈ ਮਾਮਲਾ

ਦੱਸ ਦੇਈਏ ਕਿ ਜਲੰਧਰ ਦੇ ਨਕੋਦਰ 'ਚ ਆਯੋਜਿਤ ਇਕ ਮੇਲੇ ਦੌਰਾਨ ਗੁਰਦਾਸ ਮਾਨ ਨੇ ਕਿਹਾ ਸੀ ਕਿ ਸਿੱਖ ਗੁਰੂ ਅਮਰਦਾਸ ਜੀ ਅਤੇ ਲਾਡੀ ਸਾਈਂ ਇਕ ਹੀ ਵੰਸ਼ ਦੇ ਸਨ, ਜਿਸ ਤੋਂ ਬਾਅਦ ਉਹ ਵਿਵਾਦਾਂ 'ਚ ਘਿਰ ਗਏ ਸਨ। ਉਨ੍ਹਾਂ ਵਿਰੁੱਧ 26 ਅਗਸਤ 2021 ਨੂੰ ਨਕੋਦਰ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਉਦੋਂ ਗੁਰਦਾਸ ਮਾਨ ਨੇ ਜਨਤਕ ਤੌਰ 'ਤੇ ਮੁਆਫੀ ਵੀ ਮੰਗੀ ਸੀ। ਇਸ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਸੀ।  


Harinder Kaur

Content Editor

Related News