ਕੋਲਕਾਤਾ ’ਚ 2.66 ਕਰੋੜ ਰੁਪਏ ਦੀ ਲੁੱਟ ਸਬੰਧੀ ਪੁਲਸ ਅਧਿਕਾਰੀ ਗ੍ਰਿਫ਼ਤਾਰ

Wednesday, May 14, 2025 - 11:05 PM (IST)

ਕੋਲਕਾਤਾ ’ਚ 2.66 ਕਰੋੜ ਰੁਪਏ ਦੀ ਲੁੱਟ ਸਬੰਧੀ ਪੁਲਸ ਅਧਿਕਾਰੀ ਗ੍ਰਿਫ਼ਤਾਰ

ਕੋਲਕਾਤਾ, (ਅਨਸ)- ਕੋਲਕਾਤਾ ਪੁਲਸ ਦੇ ਇਕ ਏ. ਐੱਸ. ਆਈ. ਨੂੰ ਇੱਥੇ ਐਂਟਾਲੀ ਖੇਤਰ ਨੇੜੇ ਇਕ ਟੈਕਸੀ ’ਚ ਸਫਰ ਕਰ ਰਹੇ ਇਕ ਨਿੱਜੀ ਕੰਪਨੀ ਦੇ 2 ਮੁਲਾਜ਼ਮਾਂ ਕੋਲੋਂ 2 ਕਰੋੜ 66 ਲੱਖ ਰੁਪਏ ਦੀ ਲੁੱਟ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਬੁੱਧਵਾਰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਡਕੈਤੀ 5 ਮਈ ਨੂੰ ਸਵੇਰੇ 11:45 ਵਜੇ ਦੇ ਕਰੀਬ ਹੋਈ ਸੀ। ਇਕ ਨਿੱਜੀ ਵਿਦੇਸ਼ੀ ਕਰੰਸੀ ਕੰਪਨੀ ਦੇ 2 ਮੁਲਾਜ਼ਮ ਪੈਸੇ ਜਮ੍ਹਾ ਕਰਵਾਉਣ ਲਈ ਟੈਕਸੀ ’ਚ ਸ਼ਹਿਰ ਦੇ ਪਾਰਕ ਸਰਕਸ ਇਲਾਕੇ ’ਚ ਸਥਿਤ ਇਕ ਸਰਕਾਰੀ ਬੈਂਕ ਵੱਲ ਜਾ ਰਹੇ ਸਨ।

ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਏ. ਐੱਸ. ਆਈ. ਨੇ ਪੂਰੀ ਡਕੈਤੀ ਦੀ ਯੋਜਨਾ ਬਣਾਈ ਸੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


author

Rakesh

Content Editor

Related News