ਕੋਚੀ : ਅੱਤਵਾਦੀਆਂ ਨਾਲ ਸਬੰਧ ਹੋਣ ਦੇ ਸ਼ੱਕ 'ਚ 4 ਵਿਅਕਤੀ ਗ੍ਰਿਫਤਾਰ

08/24/2019 9:27:35 PM

ਕੋਚੀ— ਕੇਰਲ 'ਚ ਕੋਚੀ ਦੀ ਇਕ ਅਦਾਲਤ ਪਰੀਸਰ 'ਚ ਪੁਲਸ ਨੇ ਸ਼ਨੀਵਾਰ ਨੂੰ ਅੱਤਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਦੇ ਸ਼ੱਕ 'ਚ 4 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮਲਿਆਲਮ ਸਮਾਚਾਰ ਚੈਨਲ ਨੇ ਇਕ ਮੀਡੀਆ ਇਕ ਵੀਡੀਓ ਪ੍ਰਸਾਰਿਤ ਕੀਤਾ ਹੈ ਜਿਸ 'ਚ ਦਿਖ ਰਿਹਾ ਹੈ ਕਿ ਪੁਲਸ ਜ਼ਿਲਾ ਅਦਲਾਤ ਪਰੀਸਰ ਤੋਂ ਵਿਅਕਤੀ ਨੂੰ ਲੈ ਜਾ ਰਹੀ ਹੈ। ਪੁਲਸ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।
ਫਿਲਹਾਲ ਵਿਅਕਤੀ ਦੇ ਵਕੀਲ ਨੇ ਇਕ ਚੈਨਲ ਨੂੰ ਦੱਸਿਆ ਕਿ ਉਹ ਤ੍ਰਿਸ਼ੂਰ ਜ਼ਿਲੇ ਦੇ ਕੋਦੁਨਗਲੱਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਦੋ ਦਿਨ ਪਹਿਲਾਂ ਹੀ ਬਹਿਰੀਨ ਤੋਂ ਪਰਤਿਆ ਹੈ। ਪੁਲਸ ਨੇ ਉਸ ਨੂੰ ਤੇ ਇਕ ਮਹਿਲਾ ਨੂੰ ਹਿਰਾਸਤ 'ਚ ਲਿਆ ਹੈ। ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਾਹਮਣੇ ਵਿਅਕਤੀ ਦੀ ਬੇਗੁਨਾਹੀ ਸਾਬਿਤ ਕਰਨ ਲਈ ਇਕ ਪਟੀਸ਼ਨ ਦਾਇਰ ਕਰਨ ਅਦਾਲਤ ਆਇਆ ਸੀ। ਕਿਉਂਕਿ ਅਜਿਹੀਆਂ ਖਬਰਾਂ ਸਨ ਕਿ ਉਸ ਦਾ ਸਬੰਧ ਲਸ਼ਕਰ-ਏ-ਤੋਇਬਾ ਦੇ ਉਨ੍ਹਾਂ ਮੈਂਬਰਾਂ ਨਾਲ ਸੀ ਜੋ ਸ਼੍ਰੀਲੰਕਾ ਦੇ ਰਾਸਤੇ ਕਥਿਤ ਰੂਪ ਨਾਲ ਤਾਮਿਲਨਾਡੂ 'ਚ ਵੜ੍ਹੇ ਹਨ। ਵਕੀਲ ਨੇ ਕਿਹਾ ਕਿ ਵਿਅਕਤੀ ਨੇ ਸ਼ਨੀਵਾਰ ਸਵੇਰੇ ਉਨ੍ਹਾਂ ਦੇ ਜ਼ਰੀਏ ਅਦਾਲਤ ਦਾ ਰੁਖ ਕੀਤਾ ਤੇ ਦਾਅਵਾ ਕੀਤਾ ਕਿ ਅੱਤਵਾਦੀਆਂ ਦੀ ਦੇਸ਼ 'ਚ ਕਥਿਤ ਰੂਪ ਨਾਲ ਘੁਸਪੈਠ 'ਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਪਛਾਣ ਪੱਤਰ ਦਾ ਕਿਸੇ ਨੇ ਗਲਤ ਇਸਤੇਮਾਲ ਕੀਤਾ ਤੇ ਮਾਮਲੇ 'ਚ ਉਸ ਨੂੰ ਫਸਾਇਆ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਸ਼ਹਿਰ ਦੇ ਪੁਲਸ ਗੈਸਟ ਹਾਊਸ 'ਚ ਚੋਟੀ ਦੀ ਪੁਲਸ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ। ਸ਼ੁੱਕਰਵਾਰ ਨੂੰ ਅਜਿਹੀਆਂ ਖਬਰਾਂ ਸਨ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਿਤ 6 ਮੈਂਬਰ ਸ਼੍ਰੀਲੰਕਾ ਤੋਂ ਸਮੁੰਦਰ ਦੇ ਜ਼ਰੀਏ ਤਾਮਿਲਨਾਡੂ 'ਚ ਵੜ੍ਹੇ ਹਨ ਤੇ ਵੱਖ-ਵੱਖ ਸ਼ਹਿਰਾਂ ਲਈ ਨਿਕਲ ਗਏ ਹਨ। ਜਿਸ ਤੋਂ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।


Inder Prajapati

Content Editor

Related News