ਐੱਨ. ਸੀ. ਬੀ. ਨੇ 2700 ਕਿੱਲੋ ਨਸ਼ੇ ਵਾਲੇ ਪਦਾਰਥਾਂ ਨੂੰ ਕੀਤਾ ਨਸ਼ਟ

Thursday, Aug 08, 2024 - 12:19 AM (IST)

ਕੋਚੀ, (ਯੂ. ਐੱਨ. ਆਈ.)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਕੋਚੀਨ ਜ਼ੋਨਲ ਯੂਨਿਟ ਨੇ 2700 ਕਿੱਲੋ ਜ਼ਬਤ ਕੀਤੇ ਗਏ ਨਸ਼ੇ ਵਾਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ, ਜਿਸ ਨੂੰ ਈਰਾਨ ਤੋਂ ਲਿਆਂਦਾ ਗਿਆ ਸੀ।

ਐੱਨ. ਸੀ. ਬੀ. ਨੇ ਅਕਤੂਬਰ, 2022 ’ਚ 199.445 ਕਿੱਲੋਗ੍ਰਾਮ ਹੈਰੋਇਨ ਅਤੇ ਮਈ, 2023 ’ਚ 2525.675 ਕਿੱਲੋਗ੍ਰਾਮ ਮੈਥਾਮਫੇਟਾਮਾਈਨ ਹਾਈਡ੍ਰੋਕਲੋਰਾਈਡ ਦੀਆਂ 2 ਵੱਡੀਆਂ ਖੇਪਾਂ ਨੂੰ ਜ਼ਬਤ ਕੀਤਾ ਸੀ। ਦੋਵਾਂ ਮਾਮਲਿਆਂ ’ਚ ਪਾਬੰਦੀਸ਼ੁਦਾ ਨਸ਼ੇ ਵਾਲੇ ਪਦਾਰਥਾਂ ਨੂੰ ਈਰਾਨ ਤੋਂ ਮੰਗਵਾਇਆ ਗਿਆ ਸੀ ਅਤੇ ਕੁੱਲ 7 ਈਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੀ-ਟ੍ਰਾਇਲ ਨਿਪਟਾਰੇ ਲਈ ਇਨ੍ਹਾਂ ਮਾਮਲਿਆਂ ’ਤੇ ਵਿਚਾਰ ਕਰਨ ਲਈ ਐੱਨ. ਸੀ. ਬੀ. ਦੇ ਡਿਪਟੀ ਡਾਇਰੈਕਟਰ ਜਨਰਲ (ਦੱਖਣੀ ਖੇਤਰ), ਐੱਨ. ਸੀ. ਬੀ. ਦੇ ਖੇਤਰੀ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਡੀ. ਆਰ. ਆਈ. ਕੋਚੀਨ ਦੀ ਇਕ ਉੱਚ ਪੱਧਰੀ ਡਰੱਗ ਨਿਪਟਾਰਾ ਕਮੇਟੀ (ਐੱਚ. ਐੱਲ. ਡੀ. ਡੀ. ਸੀ.) ਦਾ ਗਠਨ ਕੀਤਾ ਗਿਆ ਸੀ।


Rakesh

Content Editor

Related News