ਜਾਣੋ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਮਾਲਦੀਵ ਵਿਵਾਦ, PM ਮੋਦੀ ਖ਼ਿਲਾਫ਼ ਮੰਤਰੀਆਂ ਨੂੰ ਟਿੱਪਣੀ ਕਰਨੀ ਪਈ ਭਾਰੀ
Monday, Jan 08, 2024 - 06:42 PM (IST)

ਨਵੀਂ ਦਿੱਲੀ- ਭਾਰਤ ਅਤੇ ਮਾਲਦੀਵ ਜਾਰੀ ਵਿਵਾਦ ਦਰਮਿਆਨ ਮਾਲਦੀਵ ਸਰਕਾਰ ਵਲੋਂ ਆਪਣੇ ਤਿੰਨ ਮੰਤਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਨਾਲ ਹੀ ਮਾਲਦੀਵ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਟਿੱਪਣੀਆਂ ਲਈ ਜ਼ਿੰਮੇਵਾਰ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸ਼ੁਰੂ ਹੋਇਆ ਇਹ ਵਿਵਾਦ:-
ਪੀ.ਐੱਮ. ਮੋਦੀ ਦਾ ਲਕਸ਼ਦੀਪ ਦੌਰਾ
ਦਰਅਸਲ ਪੀ.ਐੱਮ. ਮੋਦੀ ਹਾਲ ਹੀ 'ਚ ਲਕਸ਼ਦੀਪ ਦੌਰੇ 'ਤੇ ਗਏ ਸਨ। ਉਨ੍ਹਾਂ ਨੇ 4 ਜਨਵਰੀ ਨੂੰ ਇਸ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਕਸ਼ਦੀਪ ਜਾਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਮਾਲਦੀਵ ਦੇ ਨੇਤਾਵਾਂ ਨੇ ਪੀ.ਐੱਮ. ਮੋਦੀ ਅਤੇ ਲਕਸ਼ਦੀਪ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਮਾਲਦੀਵ ਦੇ ਨੇਤਾਵਾਂ ਵਲੋਂ ਪੀ.ਐੱਮ. ਮੋਦੀ ਦਾ ਮਜ਼ਾਕ ਉਡਾਇਆ ਗਿਆ ਅਤੇ ਭਾਰਤੀਆਂ ਨੂੰ ਗੰਦਾ ਦੱਸਦੇ ਹੋਏ ਨਸਲੀ ਟਿੱਪਣੀਆਂ ਕੀਤੀਆਂ ਗਈਆਂ। ਜਿਸ ਤੋਂ ਬਾਅਦ ਭਾਰਤ ਦੇ ਦਿੱਗਜ ਨੇਤਾਵਾਂ ਸਮੇਤ ਸਿਤਾਰਿਆਂ ਤੱਕ ਨੇ ਇਸ ਦੀ ਆਲੋਚਨਾ ਕੀਤੀ।
#BoycottMaldives ਮੁਹਿੰਮ ਹੋਈ ਸ਼ੁਰੂ
ਇਸ ਤੋਂ ਬਾਅਦ 'ਐਕਸ' ਤੇ ਭਾਰਤ ਦੇ ਲੋਕਾਂ ਨੇ #BoycottMaldives ਮੁਹਿੰਮ ਹੋਈ ਸ਼ੁਰੂ ਕਰ ਦਿੱਤੀ। ਕਈ ਭਾਰਤੀਆਂ ਨੇ ਮਾਲਦੀਵ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪੀ.ਐੱਮ. ਮੋਦੀ ਦੇ ਲਕਸ਼ਦੀਪ ਦੌਰੇ ਨਾਲ ਮਾਲਦੀਵ ਦੇ ਟੂਰਿਜ਼ਮ ਨੂੰ ਤਗੜਾ ਝਟਕਾ ਲੱਗਣ ਵਾਲਾ ਹੈ। ਉੱਥੇ ਮਾਲਦੀਵ ਸਰਕਾਰ ਨੇ ਆਪਣੇ ਮੰਤਰੀਆਂ ਦੇ ਵਿਵਾਦਿਤ ਬਿਆਨਾਂ ਤੋਂ ਕਿਨਾਰਾ ਕਰ ਲਿਆ ਹੈ। ਮਾਲਦੀਵ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਅਪਮਾਨਜਨਕ ਟਿੱਪਣੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਝਿਜਕ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ : ਮਾਲਦੀਵ ਨੂੰ ਭਾਰਤ ਨਾਲ ਪੰਗਾ ਪਿਆ ਮਹਿੰਗਾ, EaseMyTrip ਨੇ ਸਾਰੀਆਂ ਉਡਾਣਾਂ ਦੀ ਬੁਕਿੰਗ ਕੀਤੀ ਰੱਦ
ਇਨ੍ਹਾਂ ਮੰਤਰੀਆਂ ਨੂੰ ਕੀਤਾ ਗਿਆ ਸਸਪੈਂਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ 'ਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਤਿੰਨ ਮੰਤਰੀਆਂ ਮਰਿਅਮ ਸ਼ਿਓਨਾ, ਮਾਲਸ਼ਾ ਸ਼ਰੀਫ਼ ਅਤੇ ਅਬਦੁੱਲਾ ਮਹਜੂਮ ਮਾਜਿਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਸਾਲ 2023 'ਚ 2 ਲੱਖ ਭਾਰਤੀ ਪਹੁੰਚੇ ਸਨ ਮਾਲਦੀਵ
ਮਾਲਦੀਵ ਸਰਕਾਰ ਅਨੁਸਾਰ ਭਾਰਤੀ ਇੱਥੇ ਜਾਣ ਵਾਲੇ ਟੌਪ-10 ਵਿਦੇਸ਼ੀ ਟੂਰਿਸਟ 'ਚ ਸ਼ਾਮਲ ਹਨ। ਇਕੱਲੇ 2023 'ਚ 2 ਲੱਖ ਤੋਂ ਜ਼ਿਆਦਾ ਭਾਰਤੀ ਮਾਲਦੀਵ ਘੁੰਮਣ ਗਏ। ਇਸ ਤੋਂ ਬਾਅਦ ਰੂਸ ਅਤੇ ਚੀਨ ਦੇ ਟੂਰਿਸਟ ਦਾ ਨੰਬਰ ਹੈ। ਮਾਲਦੀਵ ਦੀ ਅਰਥਵਿਵਸਥਾ ਟੂਰਿਜ਼ਮ ਇੰਡਸਟਰੀ 'ਤੇ ਨਿਰਭਰ ਹੈ।
ਇਹ ਵੀ ਪੜ੍ਹੋ : ਲਕਸ਼ਦੀਪ 'ਚ ਦਿੱਸਿਆ PM ਮੋਦੀ ਦਾ ਵੱਖਰਾ ਅੰਦਾਜ਼, ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8