ਜਾਣੋ ਕੌਣ ਹੈ ਬੁਰਕੇ 'ਚ ਸ਼ਾਹੀਨ ਬਾਗ ਪਹੁੰਚੀ 'ਗੁੰਜਾ ਕਪੂਰ', PM ਮੋਦੀ ਵੀ ਕਰਦੇ ਹਨ ਫਾਅਲੋ

Wednesday, Feb 05, 2020 - 07:10 PM (IST)

ਜਾਣੋ ਕੌਣ ਹੈ ਬੁਰਕੇ 'ਚ ਸ਼ਾਹੀਨ ਬਾਗ ਪਹੁੰਚੀ 'ਗੁੰਜਾ ਕਪੂਰ', PM ਮੋਦੀ ਵੀ ਕਰਦੇ ਹਨ ਫਾਅਲੋ

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ. ਦਾ ਵਿਰੋਧ ਕਰ ਰਿਹਾ ਸ਼ਾਹੀਨ ਬਾਗ ਕਾਫੀ ਦਿਨਾਂ ਤੋਂ ਸੁਰਖੀਆਂ 'ਚ ਹੈ ਕਾਰਨ ਹੈ ਇਥੇ ਕਰੀਬ ਦੋ ਮਹੀਨੇ ਤੋਂ ਜਾਰੀ ਧਰਨਾ ਪ੍ਰਦਰਸ਼ਨਾ ਜਿਸ ਨੂੰ ਖਾਸ ਤੌਰ 'ਤੇ ਇਥੇ ਦੀਆਂ ਔਰਤਾਂ ਅੰਜਾਮ ਦੇ ਰਹੀਆਂ ਹਨ। ਇੰਝ ਤਾਂ ਸ਼ਾਹੀਨ ਬਾਗ 'ਚ ਇਸ ਦੌਰਾਨ ਕਈ ਤਰ੍ਹਾਂ ਦੇ ਘਟਨਾ ਵਾਪਰੇ ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਿਸ਼ਤ ਕੀਤਾ ਹੈ। ਇਸ ਵਿਚ ਸ਼ਾਹੀਨ ਬਾਗ 'ਤੇ ਫਾਇਰਿੰਗ ਅਹਿਮ ਹੈ। ਉਥੇ ਹੀ ਬੁੱਧਵਾਰ ਨੂੰ ਇਕ ਮਹਿਲਾ ਨੇ ਬੁਰਕੇ 'ਚ ਪਹੁੰਚ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਥੇ ਹੰਗਾਮਾ ਮਚ ਗਿਆ।

ਘਟਨਾ ਦਰਅਸਲ ਇਙ ਦੱਸਿਆ ਜਾ ਰਿਹਾ ਹੈ ਕਿ ਸ਼ਾਹੀਨ ਬਾਗ 'ਤੇ ਬੁੱਧਵਾਰ ਨੂੰ ਧਰਨਾ ਪ੍ਰਦਰਸ਼ਨ ਜਾਰੀ ਸੀ ਕਿ ਅਚਾਨਕ ਉਥੇ ਹਾਈ ਵੋਲਟੇਜ ਡਰਾਮਾ ਹੋ ਗਿਆ। ਸ਼ਾਹੀਨ ਬਾਗ ਦੀ ਪ੍ਰਦਰਸ਼ਨਕਾਰੀ ਔਰਤਾਂ ਨੂੰ ਉਸ ਸਮੇਂ ਬੁਰਕੇ ਵਾਲੀ ਔਰਤ 'ਤੇ ਸ਼ੱਕ ਹੋ ਗਿ, ਜਦੋਂ ਉਹ ਵੀਡੀਓ ਬਣਾ ਰਹੀ ਸੀ। ਉਨ੍ਹਾਂ ਨੇ ਉਸ ਨੂੰ ਫੜ੍ਹ ਲਿਆ ਅਤੇ ਉਸ ਨੂੰ ਘੇਰ ਲਿਆ। ਬਾਅਦ 'ਚ ਦਿੱਲੀ ਪੁਲਸ ਉਸ ਦੇ ਬਚਾਅ 'ਚ ਆਈ ਅਤੇ ਉਸ ਨੂੰ ਭੀੜ੍ਹ ਤੋਂ ਬਾਹਰ ਕੱਢਿਆ।
ਪੁੱਛ ਗਿੱਛ 'ਚ ਦੱਸਿਆ ਜਾ ਰਿਹਾ ਹੈ ਉਸ ਦਾ ਨਾਂ 'ਗੁੰਜਾ ਕਪੂਰ' ਹੈ ਅਤੇ ਉਹ ਸਿਆਸੀ ਵਿਸ਼ਲੇਸ਼ਕ ਅਤੇ ਇਕ ਯੂਟਿਊਬਰ ਹੈ ਦੱਸਦੇ ਹਨ ਕਿ ਉਸ ਦੇ ਚੈਨਲ ਜੋ ਵੀਡੀਓ ਹਨ ਉਸ 'ਚ ਜ਼ਿਆਦਾਤਰ ਉਹ ਰਾਈਟ ਵਿੰਗ ਵਿਚਾਰਧਾਰਾ ਦਾ ਸਮਰਥਨ ਕਰਦੀ ਦਿਖਾਈ ਦਿੰਦੀ ਹੈ।

 

ਗੁੰਜਾ ਕਪੂਰ ਬਾਰੇ ਜਾਣਕਾਰੀ ਅਤੇ ਗੱਲਾਂ ਉਸ ਦੇ ਵੀਡੀਓ ਦੀ...
* ਗੁੰਜਾ ਕਪੂਰ ਯੂਟਿਊਬ ਚੈਨਲ 'Right Narrative' ਨਾਲ ਜੁੜੀ ਹੋਈ ਹੈ।
* ਟਵਿਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਫਾਅਲੋ ਕਰਦੇ ਹਨ।
* ਬੀਜੇਪੀ ਨੇਤਾ ਤੇਜਸਵੀ ਸੂਰਿਆ ਵੀ ਇਨ੍ਹਾਂ ਨੂੰ ਟਵਿਟਰ 'ਤੇ ਫਾਅਲੋ ਕਰਦੇ ਹਨ।
* ਉਹ ਸ਼ਾਹੀਨ ਬਾਗ ਅਤੇ ਅਰਵਿੰਦ ਕੇਜਰੀਵਾਲ ਖਿਲਾਫ ਲਗਾਤਾਰ ਟਵੀਟ ਕਰ ਰਹੀ ਹੈ।
* ਇਕ ਟਵੀਟ 'ਚ ਉਨ੍ਹਾਂ ਕਿਹਾ, ਆਖਿਰ ਕਿਉਂ ਕੇਜਰੀਵਾਲ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਅਤੇ ਬੱਚਿਆਂ 'ਤੇ ਗੋਲੀ ਚਲਵਾ ਰਹੇ ਹਨ?


author

Inder Prajapati

Content Editor

Related News