ਤਰਨਤਾਰਨ ਦੌਰੇ 'ਤੇ ਆਏ CM ਭਗਵੰਤ ਮਾਨ, ਕੀਤੇ ਵੱਡੇ ਐਲਾਨ
Friday, Oct 03, 2025 - 03:27 PM (IST)

ਤਰਨਤਾਰਨ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤਰਨਤਾਰਨ ਵਿਖੇ 19,000 ਕਿਲੋਮੀਟਰ ਤੋਂ ਵੱਧ ਲੰਬਾਈ ਦੀਆਂ ਪੇਂਡੂ ਲਿੰਕ ਸੜਕਾਂ ਦੇ ਰਿਪੇਅਰ-ਅੱਪਗ੍ਰੇਡੇਸ਼ਨ ਕਰਨ ਦੇ ਕੰਮਾਂ ਦਾ ਨੀਂਹ ਪੱਥਰ ਰੱਖਣ ਪਹੁੰਚੇ ਹਨ। ਇਸ ਮੌਕੇ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪਿੰਡੂ ਖੇਤਰਾਂ ਲਈ ਇਤਿਹਾਸਿਕ ਦਿਨ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਦੀ ਰਿਪੇਅਰ ਦੀ ਜ਼ਿੰਮੇਦਾਰੀ ਪੰਜ ਸਾਲ ਲਈ ਉਸ ਠੇਕੇਦਾਰ ਦੀ ਹੋਵੇਗੀ ਜਿਸਨੂੰ ਠੇਕਾ ਮਿਲੇਗਾ। ਉਨ੍ਹਾਂ ਕਿਹਾ ਸੜਕਾਂ ਵਧੀਆ ਅਤੇ ਚੌੜੀਆਂ ਬਣਾਈਆਂ ਜਾਣਗੀਆਂ।
ਇਹ ਵੀ ਪੜ੍ਹੋ- CM ਮਾਨ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ 'ਆਪ' ਦਾ ਉਮੀਦਵਾਰ
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਇਸ ਕੰਮ ਲਈ ਕੋਈ ਵੀ ਅਫਸਰ ਠੇਕੇਦਾਰ ਨੂੰ ਤੰਗ ਨਹੀਂ ਕਰੇਗਾ। ਤਰਨਤਾਰਨ ਵਿੱਚ 1,210 ਕਿਲੋਮੀਟਰ ਸੜਕਾਂ ਹਨ, ਜਿਸ ‘ਤੇ ਪੌਣੇ 200 ਕਰੋੜ ਰੁਪਏ ਖ਼ਰਚ ਹੋਣਗੇ, ਜਦਕਿ 44 ਕਰੋੜ ਰੁਪਏ ਸੜਕਾਂ ਦੀ ਰਿਪੇਅਰ ਲਈ ਪਹਿਲਾਂ ਦਿੱਤੇ ਜਾਣਗੇ ਤਾਂ ਜੋ ਪੰਜ ਸਾਲ ਤੱਕ ਕੋਈ ਰੁਕਾਵਟ ਨਾ ਆਵੇ।
ਇਹ ਵੀ ਪੜ੍ਹੋ- ਸੂਬੇ ਭਰ ਦੇ ਪੁਲਸ ਅਧਿਕਾਰੀਆਂ ਨਾਲ ਪੰਜਾਬ DGP ਦੀ ਖਾਸ ਮੀਟਿੰਗ, ਵੱਡਾ ਐਕਸ਼ਨ ਪਲਾਨ ਤਿਆਰ
ਉਨ੍ਹਾਂ ਦੱਸਿਆ ਕਿ ਸੜਕਾਂ ਦੀ ਜਾਂਚ ਲਈ ਪਹਿਲਾਂ ਮੈਨੂਅਲ ਸਰਵੇ ਕੀਤਾ ਗਿਆ ਸੀ, ਜਿਸ ਵਿੱਚ ਇੰਜੀਨੀਅਰ ਭੇਜੇ ਗਏ ਸਨ, ਬਾਅਦ ਵਿਚ ਏਆਈ ਤਕਨੀਕ ਨਾਲ ਪਤਾ ਲੱਗਾ ਕਿ 400 ਤੋਂ 500 ਮੀਟਰ ਤੱਕ ਸੜਕਾਂ ਹੀ ਨਹੀਂ ਹਨ, ਜਿਨ੍ਹਾਂ ਦੀ ਰਿਪੋਰਟ ਪਹਿਲੀਆਂ ਸਰਕਾਰਾਂ ਨੇ ਬਣਾਈ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਦਾ ਮਕਸਦ ਪਬਲਿਕ ਦਾ ਪੈਸਾ ਬਚਾਉਣਾ ਅਤੇ ਉਸ ਨੂੰ ਲੋਕਾਂ ਤੱਕ ਦੁਗਣਾ-ਤਿਗੁਣਾ ਕਰਕੇ ਦੇਣਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DGP ਨੇ ਕੀਤੀ ਹਾਈਲੈਵਲ ਮੀਟਿੰਗ, ਅਲਰਟ ਜਾਰੀ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਅਤੇ ਕਿਹਾ ਕਿ ਪਹਿਲਾਂ ਅਕਸਰ ਖਬਰਾਂ ਆਉਂਦੀਆਂ ਸਨ ਕਿ ਇਕ ਦਿਨ ਦਾ ਕੋਲਾ ਰਹਿ ਗਿਆ ਹੈ, ਪਰ ਹੁਣ ਲਗਾਤਾਰ ਬਿਜਲੀ ਫ੍ਰੀ ਹੋਣ ਦੇ ਬਾਵਜੂਦ ਵੀ 27-27 ਦਿਨ ਤੱਕ ਦਾ ਵੀ ਕੋਲਾ ਪਿਆ ਹੈ । ਇਸ ਦੌਰਾਨ ਉਨ੍ਹਾਂ ਨੇ ਪੰਜਾਬ 'ਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਹੁਣ ਖੁਦ ਦੇ ਪੈਰਾਂ 'ਤੇ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ 10 ਦਿਨਾਂ 'ਚ ਪਹਿਲਾਂ ਚੈੱਕ 20 ਹਜ਼ਾਰ ਪ੍ਰੀਤ ਏਕੜ ਦਾ ਵੰਡਣਾ ਸ਼ੁਰੂ ਕਰ ਦਵਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8