ਅਕਤੂਬਰ ਚੜ੍ਹਦਿਆਂ ਕਿਸਾਨਾਂ ''ਤੇ ਡਿੱਗੀ ਵੱਡੀ ਮੁਸੀਬਤ, ਟੁੱਟ ਸਕਦੇ ਹਨ ਸਾਰੇ ਰਿਕਾਰਡ

Monday, Oct 06, 2025 - 01:07 PM (IST)

ਅਕਤੂਬਰ ਚੜ੍ਹਦਿਆਂ ਕਿਸਾਨਾਂ ''ਤੇ ਡਿੱਗੀ ਵੱਡੀ ਮੁਸੀਬਤ, ਟੁੱਟ ਸਕਦੇ ਹਨ ਸਾਰੇ ਰਿਕਾਰਡ

ਗੁਰਦਾਸਪੁਰ (ਹਰਮਨ)-ਇਸ ਸਾਲ ਮੌਨਸੂਨ ਦੇ ਸੀਜ਼ਨ ’ਚ ਮੀਂਹ ਦੇ ਸਾਰੇ ਰਿਕਾਰਡ ਟੁੱਟਣ ਦੇ ਬਾਅਦ ਜਿੱਥੇ ਸਤੰਬਰ ਮਹੀਨੇ ਦਾ ਅਖੀਰਲਾ ਹਫਤਾ ਭਾਰੀ ਤਪਸ਼ ਅਤੇ ਗਰਮੀ ਵਾਲਾ ਰਿਹਾ ਹੈ, ਉਸਦੇ ਬਾਅਦ ਹੁਣ ਅਕਤੂਬਰ ਮਹੀਨਾ ਚੜਦਿਆਂ ਹੀ ਮੌਸਮ ਦਾ ਮਿਜਾਜ ਇਕਦਮ ਬਦਲ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 6, 7 ਤੇ 8 ਅਕਤੂਬਰ ਤੱਕ ਜਾਰੀ ਹੋਏ ਵੱਡੇ ਹੁਕਮ, ਇਹ ਦੁਕਾਨਾਂ ਰਹਿਣਗੀਆਂ ਬੰਦ

ਖਾਸ ਤੌਰ ’ਤੇ ਅੱਜ ਅਤੇ ਬੀਤੇ ਕੱਲ੍ਹ ਪਈ ਧੁੰਦ ਨੇ ਮੌਸਮ ’ਚ ਇਕਦਮ ਠੰਡਕ ਲੈ ਆਂਦੀ ਹੈ, ਜਿਸ ਦੇ ਚਲਦਿਆਂ ਇਸ ਇਲਾਕੇ ਅੰਦਰ ਤਾਪਮਾਨ ਵਿਚ ਵੀ ਹੁਣ ਕਾਫੀ ਗਿਰਾਵਟ ਆ ਗਈ ਹੈ। ਦੂਜੇ ਪਾਸੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਕਾਰਨ ਝੋਨੇ ਦੀ ਫਸਲ ਦੇ ਹੋਏ ਵੱਡੇ ਨੁਕਸਾਨ ਦੇ ਬਾਅਦ ਹੁਣ ਜਦੋਂ ਖੇਤਾਂ ਵਿੱਚ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ ਤਾਂ ਮੌਸਮ ਵਿਭਾਗ ਵੱਲੋਂ 6 ਅਕਤੂਬਰ ਨੂੰ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਕੀਤੀ ਗਈ ਭਵਿੱਖਬਾਣੀ ਨੇ ਇੱਕ ਵਾਰ ਮੁੜ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ ਉਡਾ ਕੇ ਰੱਖ ਦਿੱਤੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ

ਦੱਸਣਯੋਗ ਹੈ ਕਿ ਪਹਿਲਾਂ ਹੀ ਮੰਡੀਆਂ ’ਚ ਆ ਰਹੇ ਝੋਨੇ ਵਿਚ ਨਮੀ ਦੀ ਮਾਤਰਾ 20 ਫੀਸਦੀ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ, ਜਦੋਂ ਕਿ ਸਰਕਾਰ ਵੱਲੋਂ 17 ਫੀਸਦੀ ਨਮੀ ਤੱਕ ਵਾਲਾ ਝੋਨਾ ਹੀ ਐੱਮ. ਐੱਸ. ਪੀ. ’ਤੇ ਖਰੀਦਣ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਚਲਦਿਆਂ ਹੁਣ ਕਿਸਾਨਾਂ ਨੂੰ ਦੋਹਰੀ ਚਿੰਤਾ ਸਤਾ ਰਹੀ ਹੈ ਕਿਉਂਕਿ ਜੇਕਰ ਭਾਰੀ ਮੀਂਹ ਪੈਦਾ ਹੈ ਤਾਂ ਜਿੱਥੇ ਖੇਤਾਂ ’ਚ ਖੜ੍ਹੀ ਫਸਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਉਸ ਦੇ ਨਾਲ ਹੀ ਮੰਡੀਆਂ ’ਚ ਆਉਣ ਵਾਲੇ ਝੋਨੇ ਵਿਚ ਸਿਲ ਨਮੀ ਦੀ ਮਾਤਰਾ ਵਧਣ ਕਾਰਨ ਕਿਸਾਨਾਂ ਨੂੰ ਰੇਟ ਵੀ ਪੂਰਾ ਨਹੀਂ ਮਿਲੇਗਾ, ਜਿਸ ਦੇ ਚਲਦਿਆਂ ਕਿਸਾਨ ਦੋਹਰੀ ਮੁਸੀਬਤ ’ਚ ਘਿਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਖ਼ਤਰਾ, ਜਾਰੀ ਹੋਏ ਹੈਲਪਲਾਈਨ ਨੰਬਰ

ਇਸ ਵਾਰ ਅਕਤੂਬਰ ਮਹੀਨੇ ਵੀ ਟੁੱਟ ਸਕਦਾ ਹੈ ਮੀਂਹ ਦਾ ਰਿਕਾਰਡ

ਇਸ ਵਾਰ ਜਿੱਥੇ ਅਗਸਤ ਅਤੇ ਸਤੰਬਰ ਮਹੀਨੇ ਪਏ ਮੀਂਹ ਨੇ ਪਿਛਲੇ ਤਕਰੀਬਨ ਢਾਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ, ਉਸ ਦੇ ਨਾਲ ਹੀ ਹੁਣ ਅਕਤੂਬਰ ਮਹੀਨੇ ਵੀ ਜ਼ਿਆਦਾ ਮੀਂਹ ਪੈਣ ਕਾਰਨ ਪਿਛਲੇ ਰਿਕਾਰਡ ਟੁੱਟ ਸਕਦੇ ਹਨ। ਮਾਹਿਰਾ ਅਨੁਸਾਰ ਆਮ ਤੌਰ ’ਤੇ ਅਕਤੂਬਰ ਦੇ ਮਹੀਨੇ ’ਚ ਇਕ ਤੋਂ ਪੰਜ ਮਿਲੀਮੀਟਰ ਮੀਂਹ ਹੀ ਹੁੰਦਾ ਹੈ, ਜਦੋਂ ਕਿ ਇਸ ਸਾਲ 6 ਅਗਸਤ ਅਤੇ 7 ਅਗਸਤ ਨੂੰ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਇਨ੍ਹਾਂ ਦਿਨਾਂ ’ਚ 50 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪੈ ਸਕਦਾ ਹੈ, ਜਿਸ ਨਾਲ ਨਾ ਸਿਰਫ ਪਿਛਲੇ ਰਿਕਾਰਡ ਟੁੱਟਣਗੇ, ਸਗੋਂ ਇਸ ਮੀਂਹ ਨਾਲ ਝੋਨੇ ਦੀ ਫਸਲ ’ਤੇ ਵੀ ਕਾਫੀ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਇਸ ਜ਼ਿਲ੍ਹੇ ਦੇ 35 ਸਕੂਲਾਂ ਨੂੰ ਕੀਤਾ ਅਲਰਟ

ਤਾਪਮਾਨ ’ਚ ਆਉਣ ਲੱਗੀ ਗਿਰਾਵਟ, ਸੰਘਣੀ ਧੁੰਦ ਕਾਰਨ ਵਧੀ ਠੰਡਕ

ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਮੰਡੀਆਂ ’ਚ ਆ ਰਹੇ ਝੋਨੇ ਵਿਚ ਇਸ ਮੌਕੇ ਨਮੀ ਦੀ ਮਾਤਰਾ ਔਸਤਨ 20 ਫੀਸਦੀ ਕਰੀਬ ਦੱਸੀ ਜਾ ਰਹੀ ਹੈ, ਜਦੋਂ ਕਿ ਸਰਕਾਰ ਵੱਲੋਂ 17 ਫੀਸਦੀ ਨਮੀ ਤੱਕ ਵਾਲਾ ਝੋਨਾ 2389 ਰੁਪਏ ਪ੍ਰਤੀ ਕੁਇੰਟਲ ਰੇਟ ’ਤੇ ਖਰੀਦਣ ਦਾ ਐਲਾਨ ਕੀਤਾ ਹੋਇਆ ਹੈ। ਝੋਨੇ ’ਚ ਨਮੀ ਦੀ ਮਾਤਰਾ ਨੂੰ ਲੈ ਕੇ ਪਹਿਲਾਂ ਹੀ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਰੋਸ ਕਰ ਰਹੀਆਂ ਹਨ ਕਿ ਉਨ੍ਹਾਂ ਦਾ ਝੋਨਾ ਸੁੱਕਾ ਹੋਣ ਦੇ ਬਾਵਜੂਦ ਫਸਲ ਨੂੰ ਕੱਟ ਲਗਾਏ ਜਾ ਰਹੇ ਹਨ। ਹੁਣ ਜਦੋਂ ਮੌਸਮ ’ਚ ਠੰਡਕ ਆ ਰਹੀ ਹੈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ’ਚ ਕਿਸਾਨਾਂ ਦੀ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

ਪ੍ਰਭਾਵਿਤ ਹੋ ਚੁੱਕਾ ਹੈ 40 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਰਕਬਾ

ਗੁਰਦਾਸਪੁਰ ਜ਼ਿਲੇ ਅੰਦਰ ਤਕਰੀਬਨ 1 ਲੱਖ 74 ਹੈਕਟੇਅਰ ਰਕਬੇ ’ਚ ਬਾਸਮਤੀ ਅਤੇ ਝੋਨੇ ਦੀ ਕਾਸ਼ਤ ਕੀਤੀ ਗਈ ਹੈ ਪਰ ਬਲਾਕ ਦੀਨਾਨਗਰ, ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ ਆਦਿ ਦੇ ਵੱਖ-ਵੱਖ ਪਿੰਡਾਂ ’ਚ ਤਕਰੀਬਨ 40 ਹਜ਼ਾਰ ਹੈਕਟੇਅਰ ਝੋਨਾ, ਬਾਸਮਤੀ ਅਤੇ ਗੰਨੇ ਦਾ ਰਕਬਾ ਪ੍ਰਭਾਵਿਤ ਹੋ ਚੁੱਕਾ ਹੈ।

ਅਜਿਹੀ ਸਥਿਤੀ ’ਚ ਜਿੱਥੇ ਇਨ੍ਹਾਂ ਪਿੰਡਾਂ ਨਾਲ ਸਬੰਧਤ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ, ਉਥੇ ਮੌਸਮ ਦਾ ਬਦਲ ਰਿਹਾ ਮਿਜਾਜ਼ ਹੁਣ ਜ਼ਿਲੇ ਦੇ ਬਾਕੀ ਕਿਸਾਨਾਂ ਨੂੰ ਵੀ ਸਤਾ ਰਿਹਾ ਹੈ। ਇਸ ਵਾਰ ਵੈਸੇ ਤਾਂ ਝੋਨੇ ਦੀ ਹਾਲਤ ਕਾਫੀ ਵਧੀਆ ਦੱਸੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਮਾਪਦੰਡਾਂ ਅਨੁਸਾਰ ਕੋਈ ਵਿਰਲੇ ਕਿਸਾਨਾਂ ਦਾ ਝੋਨਾ ਹੀ ਖਰਾ ਉਤਰ ਰਿਹਾ ਹੈ। ਜੇਕਰ ਮੌਸਮ ’ਚ ਇਸੇ ਤਰ੍ਹਾਂ ਬਦਲਾਵ ਹੁੰਦਾ ਰਿਹਾ ਅਤੇ ਭਾਰੀ ਮੀਂਹ ਪਿਆ ਤਾਂ ਝੋਨੇ ਦੀ ਗੁਣਵੱਤਾ ’ਤੇ ਵੀ ਅਸਰ ਪੈ ਸਕਦਾ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਜੇਬ ਉੱਪਰ ਪਵੇਗਾ।

ਡਾਕਟਰਾਂ ਨੇ ਲੋਕਾਂ ਨੂੰ ਕੀਤਾ ਸੁਚੇਤ

ਮੌਸਮ ’ਚ ਹੋ ਰਹੇ ਇਸ ਬਦਲਾਅ ਦੇ ਚਲਦਿਆਂ ਗੁਰਦਾਸਪੁਰ ਅਤੇ ਆਸ ਪਾਸ ਇਲਾਕਿਆਂ ਵਿਚ ਤਾਪਮਾਨ ’ਚ ਕਾਫੀ ਗਿਰਾਵਟ ਆਈ ਹੈ। ਇਸ ਇਲਾਕੇ ਅੰਦਰ ਹੁਣ ਦਿਨ ਦਾ ਤਾਪਮਾਨ 27 ਤੋਂ 28 ਡਿਗਰੀ ਸੈਂਟੀਗਰੇਟ ਦੇ ਕਰੀਬ ਹੀ ਰਹਿ ਗਿਆ ਹੈ, ਜਦੋਂ ਕਿ ਰਾਤ ਦੇ ਤਾਪਮਾਨ ਵਿਚ 18 ਤੋਂ 19 ਡਿਗਰੀ ਸੈਂਟੀਗਰੇਟ ਦੇ ਕਰੀਬ ਦੱਸਿਆ ਜਾ ਰਿਹਾ ਹੈ।

ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਨ੍ਹਾਂ ਦਿਨਾਂ ’ਚ ਠੰਡਾ ਪਾਣੀ ਪੀਣ ਤੋਂ ਗੁਰੇਜ਼ ਕਰਨ ਅਤੇ ਨਾਲ ਹੀ ਏਸੀ ਲਗਾਉਣ ਮੌਕੇ ਵੀ ਪੂਰੀ ਬਾਂਹ ਦੇ ਕੱਪੜੇ ਪਾਏ ਜਾਣ। ਉਨ੍ਹਾਂ ਕਿਹਾ ਕਿ ਮੌਸਮ ’ਚ ਇਹ ਤਬਦੀਲੀ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਲੋਕਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News